ਨਵੀਂ ਦਿੱਲੀ: ਹਾਲ ਹੀ ‘ਚ ਰੈਪਰ ਤੇ ਸਿੰਗਰ ਹਾਰਡ ਕੌਰ ਨੇ ਆਰਐਸਐਸ ਮੁਖੀ ਮੋਹਨ ਭਾਗਵਤ ਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ‘ਤੇ ਵਿਵਾਦਤ ਕੁਮੈਂਟ ਕੀਤਾ ਸੀ। ਇਸ ਖਿਲਾਫ ਹੁਣ ਵਾਰਾਣਸੀ ਦੇ ਕੈਂਟ ਥਾਣੇ ‘ਚ ਕੇਸ ਦਰਜ ਹੋਇਆ ਹੈ। ਇਹ ਕਾਰਵਾਈ ਦੌਲਤਪੁਰ ਪਾਂਡੇਪੁਰ ਨਿਵਾਸੀ ਵਕੀਲ ਸ਼ਸ਼ਾਂਕ ਤ੍ਰਿਪਾਠੀ ਨੇ ਕੀਤਾ ਹੈ। ਹਾਰਡ ਕੌਰ ‘ਤੇ ਆਈਟੀ ਐਕਟ ਤਹਿਤ ਕੇਸ ਕੀਤਾ ਗਿਆ ਹੈ


ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਹਾਰਡ ਕੌਰ ਨੇ ਮੋਹਨ ਤੇ ਯੋਗੀ ਖਿਲਾਫ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ। ਉਸ ਦੀ ਪੋਸਟ ਨਾਲ ਲੋਕਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਸ਼ਸ਼ਾਂਕ ਦੀ ਸ਼ਿਕਾਇਤ ‘ਤੇ ਗਾਇਕਾ ਖਿਲਾਫ ਧਾਰਾ 153 ਏ ਤੇ 124, 500, 505 ਤੇ 66 ਆਈਟੀ ਐਕਟ ਤਹਿਤ ਕੇਸ ਦਾਇਰ ਕੀਤਾ ਗਿਆ ਹੈ।

ਹਾਰਡ ਕੌਰ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੇ ਆਰਐਸਐਸ ਦੇ ਸੰਚਾਲਕ ਮੋਹਨ ਭਾਗਵਤ ਖਿਲਾਫ ਵਿਵਾਦਤ ਪੋਸਟਾਂ ਪਾਈਆਂ ਸੀ। ਉਸ ਨੇ ਮੋਹਨ ਭਾਗਵਤ ਨੂੰ ਅੱਤਵਾਦੀ ਤੱਕ ਕਿਹਾ ਸੀ। ਉਸ ਨੇ ਆਪਣੇ ਵੈਰੀਫਾਈਡ ਇੰਸਟਾਗ੍ਰਾਮ ਅਕਾਉਂਟ ‘ਤੇ ਇੱਕ ਤੋਂ ਬਾਅਦ ਇੱਕ ਕਈ ਅਜਿਹੇ ਪੋਸਟ ਕੀਤੇ ਸੀ।