ਨਵੀਂ ਦਿੱਲੀ: ਕਈ ਵਾਰ ਗੱਡੀ ਚਲਾਉਂਦੇ ਸਮੇਂ ਓਵਰ ਸਪੀਡ ਦੇ ਚੱਕਰ ‘ਚ ਚਲਾਨ ਕੱਟਿਆ ਜਾਂਦਾ ਹੈ। ਇਹ ਪਤਾ ਹੀ ਨਹੀਂ ਚੱਲਦਾ ਕਿ ਸਪੀਡ ਲਿਮਟ ਕਦੋਂ ਪਾਰ ਹੋ ਗਈ। ਇਸ ਪ੍ਰੇਸ਼ਾਨੀ ਤੋਂ ਨਿਜਾਤ ਦੇਣ ਲਈ ਗੂਗਲ ਨੇ ਆਪਣੇ ਗੂਗਲ ਮੈਪਸ ਦਾ ਅਪਡੇਟ ਵਰਜਨ ਪੇਸ਼ ਕੀਤਾ ਹੈ। ਇਸ ਤਹਿਤ ਮੈਪਸ ਤੁਹਾਨੂੰ ਇਹ ਦਿਖਾਵੇਗਾ ਕਿ ਤੁਸੀਂ ਕਿੰਨੀ ਸਪੀਡ ‘ਤੇ ਕਾਰ ਚਲਾ ਰਹੇ ਹੋ। ਅਜਿਹੇ ‘ਚ ਕਾਰ ਸਪੀਡ ਲਿਮਟ ਕ੍ਰੌਸ ਕਰਨ ‘ਤੇ ਇਹ ਅਲਰਟ ਕਰ ਦਵੇਗਾ।


ਇਸ ਫੀਚਰ ਨੂੰ ਸਪੀਡੋਮੀਟਰ ਦਾ ਨਾਂ ਦਿੱਤਾ ਗਿਆ ਹੈ। ਇਸ ਫੀਚਰ ਯੂਜ਼ਰ ਨੂੰ ਸੈਟਿੰਗ ‘ਚ ਮਿਲੇਗਾ ਜਿਸ ਨੂੰ ਮੈਨੂਅਲੀ ਆਨ ਕਰਨਾ ਪਵੇਗਾ। ਇਸ ਫੀਚਰ ਨੂੰ ਸਪੀਡ ਲਿਮਟ ਫੀਚਰ ਦੇ ਨਾਂ ਨਾਲ ਰੋਲਆਊਟ ਕਰਨ ਤੋਂ ਬਾਅਦ ਪੇਸ਼ ਕੀਤਾ ਗਿਆ ਹੈ। ਇਹ ਫੀਚਰ ਕਿਸੇ ਵੀ ਰੂਟ ‘ਤੇ ਕਿੰਨੀ ਸਪੀਡ ਲਿਮਟ ਹੋਣੀ ਚਾਹੀਦੀ ਹੈ, ਇਸ ਦੀ ਜਾਣਕਾਰੀ ਦੇਵੇਗੀ। ਸਪੀਡ ਇੰਡੀਕੇਟਰ ਕੱਲਰ ਬਦਲ ਕੇ ਇਸ ਗੱਲ ਦਾ ਇਸ਼ਾਰਾ ਦੇਵੇਗਾ ਕਿ ਕਿੰਨੀ ਸਪੀਡ ‘ਤੇ ਗੱਡੀ ਚਲਾ ਰਹੇ ਹੋ। ਇਸ ਫੀਚਰ ਨਾਲ ਤੁਹਾਡਾ ਸਪੀਡ ਚਲਾਨ ਕੱਟਣ ਦੀ ਸੰਭਾਵਨਾ ਬੇਹੱਦ ਘੱਟ ਜਾਵੇਗੀ।