ਲਖਨਊ: ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ‘ਚ ਵਿਆਹ ਸਮਾਗਮ ਤੋਂ ਵਾਪਸ ਆ ਰਹੀ ਪਿਕਅੱਪ ਵੈਨ ਨਹਿਰ ‘ਚ ਡਿੱਗ ਗਈ। ਗੱਡੀ ‘ਚ 29 ਲੋਕ ਸਵਾਰ ਦੀ, ਜਿਸ ‘ਚ ਔਰਤਾਂ ਤੇ ਬੱਚੇ ਵੀ ਸ਼ਾਮਲ ਹਨ। ਆਈਜੀ ਰੇਂਜ ਲਖਨਊ ਐਸਕੇ ਭਗਤ ਨੇ ਕਿਹਾ ਕਿ 29 ਲੋਕਾਂ ਨੂੰ ਲੈ ਜਾ ਰਹੀ ਵੈਨ ਨਹਿਰ ‘ਚ ਡਿੱਗ ਗਈ। ਇਸ ਵਿੱਚੋਂ 22 ਲੋਕਾਂ ਨੂੰ ਬਚਾ ਲਿਆ ਗਿਆ ਹੈ। ਸੱਤ ਬੱਚੇ ਅਜੇ ਵੀ ਲਾਪਤਾ ਹਨ। ਐਨਡੀਆਰਐਫ, ਐਸਡੀਆਰਐਫ ਤੇ ਸਥਾਨਕ ਗੋਤਾਖੋਰਾਂ ਦੀ ਟੀਮ ਬਚਾਅ ਮੁਹਿੰਮ ‘ਚ ਲੱਗੀ ਹੋਈ ਹੈ।

ਹਾਦਸੇ ਦਾ ਸ਼ਿਕਾਰ ਹੋਏ ਲੋਕ ਬਾਰਾਬੰਕੀ ਦੇ ਲੋਨੀ ਕਟਰਾ ਥਾਣੇ ਦੇ ਸਰਾਏ ਪਾਂਡੇ ਪਿੰਡ ਦੇ ਰਹਿਣ ਵਾਲੇ ਸੀ। ਇਸ ਹਾਦਸੇ ‘ਚ ਔਰਤਾਂ ਤੇ ਆਦਮੀਆਂ ਨੂੰ ਸੁਰੱਖਿਅਤ ਨਹਿਰ ਵਿੱਚੋਂ ਕੱਢ ਲਿਆ ਗਿਆ ਪਰ ਸੱਤ ਬੱਚੇ ਲਾਪਤਾ ਹਨ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।


ਇਹ ਹਾਦਸਾ ਲਖਨਊ ਦੇ ਨਗਰਾਮ ਥਾਣਾ ਦੇ ਪਟਵਾ ਖੇਡਾ ਪਿੰਡ ਕੋਲ ਹੋਇਆ ਹੈ। ਮੌਕੇ ‘ਤੇ ਪੁਲਿਸ ਦੇ ਅਧਿਕਾਰੀ ਫੋਰਸ ਤੇ ਐਨਡੀਆਰਐਫ ਦੀ ਟੀਮ ਮੌਜੂਦ ਹੈ। ਰਾਹਤ ਤੇ ਬਚਾਅ ਕਾਰਨ ਜਾਰੀ ਹਨ।