ਮੁੰਬਈ: ਸ਼ਾਹਰੁਖ ਖ਼ਾਨ, ਕੈਟਰੀਨਾ ਕੈਫ ਤੇ ਅਨੁਸ਼ਕਾ ਸ਼ਰਮਾ ਦੀ ਬਿੱਗ ਬਜਟ ਫ਼ਿਲਮ ‘ਜ਼ੀਰੋ’ ਕੱਲ੍ਹ ਰਿਲੀਜ਼ ਹੋ ਰਹੀ ਹੈ। ਫ਼ਿਲਮ ਲਗਾਤਾਰ ਸੁਰਖੀਆਂ ‘ਚ ਹੈ। ਜਿੱਥੇ ਫੈਨਸ ਨੂੰ ਇਸ ਦਾ ਟ੍ਰੇਲਰ ਤੇ ਗਾਣੇ ਕਾਫੀ ਪਸੰਦ ਆਏ, ਉੱਥੇ ਹੀ ਕਿੰਗ ਖ਼ਾਨ ਨੂੰ ਪਿਛਲੀਆਂ ਕੁਝ ਫ਼ਿਲਮਾਂ ਦੀ ਹਾਲਤ ਨੂੰ ਦੇਖਣ ਤੋਂ ਬਾਅਦ ਡਰ ਲੱਗ ਰਿਹਾ ਹੈ।



ਜਿੱਥੇ ਫ਼ਿਲਮ ਕੱਲ੍ਹ ਯਾਨੀ 21 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ, ਉਸ ਤੋਂ ਠੀਕ ਇੱਕ ਦਿਨ ਪਹਿਲਾਂ ਹੀ ਇਸ ਦਾ ਗਾਣਾ ‘ਹੀਰ ਬਦਨਾਮ’ ਰਿਲੀਜ਼ ਕੀਤਾ ਗਿਆ ਹੈ। ਇਸ ‘ਚ ਬਬੀਤਾ ਕੁਮਾਰੀ ਯਾਨੀ ਕੈਟਰੀਨਾ ਕੈਫ ਆਪਣੇ ਹੁਸਨ ਦਾ ਜਲਵਾ ਬਿਖੇਰਦੀ ਨਜ਼ਰ ਆ ਰਹੀ ਹੈ। ਗਾਣੇ ‘ਚ ਡਾਈਲੌਗ ਵੀ ਸੁਣਨ ਨੂੰ ਮਿਲਦੇ ਹਨ, ਜੋ ਕਾਫੀ ਬੇਹਤਰੀਨ ਹਨ। ਇਸ ਦੇ ਨਾਲ ਹੀ ਇਸ ਗਾਣੇ `ਚ ਅਭੈ ਦਿਓਲ ਵੀ ਨੱਚਦੇ ਨਜ਼ਰ ਆਉਣਗੇ, ਜੋ ਅੋਡੀਅੰਸ ਲਈ ਕਿਸੇ ਸਰਪ੍ਰਾਈਜ਼ ਤੋਂ ਘੱਟ ਨਹੀਂ।



ਇਸ ਗਾਣੁ ਨੂੰ ਤਨਿਸ਼ਕ ਬਾਗਚੀ ਨੇ ਕੰਪੋਜ਼ ਕੀਤਾ ਹੈ ਤੇ ਇਸ ਦੇ ਲਿਰੀਕਸ ਕੁਮਾਰ ਦੇ ਹਨ। ਗਾਣਾ ਪੰਜਾਬੀ ਟ੍ਰੈਕ ਸੌਂਗ ਹੈ। ਫ਼ਿਲਮ ‘ਚ ਸ਼ਾਹੁਰਖ ਖ਼ਾਨ ਬੌਣੇ ਬਹੂਆ ਸਿੰਘ ਦੇ ਰੋਲ ‘ਚ ਨਜ਼ਰ ਆਉਣਗੇ, ਜੋ ਬਬੀਤਾ ਕੁਮਾਰੀ ਦੇ ਇਸ਼ਕ ‘ਚ ਪਾਗਲ ਹੈ। ਉਧਰ ਅਨੁਸ਼ਕਾ ਨੇ ਫ਼ਿਲਮ ‘ਚ ਅਪਾਹਜ ਦਾ ਕਿਰਦਾਰ ਨਿਭਾਇਆ ਹੈ। ‘ਜ਼ੀਰੋ’ ਦਾ ਡੋਇਰੈਕਸ਼ਨ ਆਨੰਦ ਐਲ ਰਾਏ ਨੇ ਕੀਤਾ ਹੈ। ਦੇਖਦੇ ਹਾਂ 21 ਦਸੰਬਰ ਨੂੰ ਫ਼ਿਲਮ ਆਪਣਾ ਪਰਚੰਮ ਲਹਿਰਾ ਪਾਉਂਦੀ ਹੈ ਜਾਂ ਨਹੀਂ।