ਚੰਡੀਗੜ੍ਹ: 1984 ਵਿੱਚ ਹੋਏ ਸਿੱਖ ਕਤਲੇਆਮ ਦੌਰਾਨ ਦਿੱਲੀ ਕੈਂਟ ਦੇ ਰਾਜਨਗਰ ਇਲਾਕੇ ਵਿੱਚ ਪੰਜ ਸਿੱਖਾਂ ਦੇ ਕਤਲ ਮਾਮਲੇ ਦੇ ਪੀੜਤ ਪੱਖ ਨੇ ਸੁਪਰੀਮ ਕੋਰਟ ਵਿੱਚ ਕੇਵੀਏਟ ਦਾਇਰ ਕੀਤਾ ਹੈ। ਇਸ ਅਰਜ਼ੀ ਵਿੱਚ ਪੀੜਤ ਪੱਖ ਨੇ ਮੰਗ ਕੀਤੀ ਹੈ ਕਿ ਜੇ ਸੱਜਣ ਕੁਮਾਰ ਦਿੱਲੀ ਹਾਈਕੋਰਟ ਤੋਂ ਮਿਲੀ ਉਮਰ ਕੈਦ ਦੀ ਸਜ਼ਾ ਖਿਲਾਫ ਸੁਪਰੀਮ ਕੋਰਟ ਵਿੱਚ ਅਰਜ਼ੀ ਦਾਇਰ ਕਰਦਾ ਹੈ ਤਾਂ ਅਦਾਲਤ ਕਿਸੇ ਨਤੀਜੇ ’ਤੇ ਪਹੁੰਚਣ ਤੋਂ ਪਹਿਲਾਂ ਉਨ੍ਹਾਂ ਦਾ ਪੱਖ ਜ਼ਰੂਰ ਜਾਣੇ।


ਇਹ ਵੀ ਪੜ੍ਹੋ- 1984 ਸਿੱਖ ਕਤਲੇਆਮ: ਜਗਦੀਸ਼ ਕੌਰ ਨੂੰ ਮਿਲੇ ਕਰੋੜਾਂ ਦੇ ਲਾਲਚ, ਪਰ ਅੱਗ ਲਾ ਕੇ ਸਾੜੇ ਪਤੀ ਤੇ ਪੁੱਤ ਦੇ ਨਿਆਂ ਲਈ ਅੜੀ ਰਹੀ

ਇਹ ਕੇਵੀਏਟ ਕਤਲੇਆਮ ਦੀ ਪੀੜਤ ਜਗਦੀਸ਼ ਕੌਰ ਵੱਲੋਂ ਦਾਇਰ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਸਿੱਖ ਕਤਲੇਆਮ ਦੌਰਾਨ ਪੰਜ ਸਿੱਖਾਂ ਦੇ ਕਤਲ ਸਬੰਧੀ ਦੋਸ਼ੀ ਕਰਾਰ ਸੱਜਣ ਕੁਮਾਰ ਨੂੰ ਦਿੱਲੀ ਹਾਈਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

ਇਹ ਵੀ ਪੜ੍ਹੋ- ਸਜ਼ਾ ਮਗਰੋਂ ਸੱਜਣ ਨੇ ਲਿਖਿਆ ਰਾਹੁਲ ਨੂੰ ਖਤ, ਪਾਰਟੀ ਛੱਡੀ

ਹੁਣ ਸੱਜਣ ਕੁਮਾਰ ਨੇ ਹਾਈਕੋਰਟ ਵਿੱਚ ਆਤਮ ਸਮਰਪਣ ਕਰਨ ਦੀ ਅਪੀਲ ਦਾਇਰ ਕੀਤੀ ਹੋਈ ਹੈ। ਉਸ ਨੇ ਇੱਕ ਮਹੀਨੇ ਦਾ ਹੋਰ ਸਮਾਂ ਮੰਗਿਆ ਹੈ। ਇਸ ਮਾਮਲੇ ਸਬੰਧੀ ਕੱਲ੍ਹ ਸੁਣਵਾਈ ਕੀਤੀ ਜਾਏਗੀ।