Hema Malini Look Alike Charu Uppal: ਕਹਿੰਦੇ ਨੇ ਕਿ ਦੁਨੀਆ 'ਚ ਇੱਕੋ ਸ਼ਕਲ ਦੇ 7 ਲੋਕ ਹੁੰਦੇ ਹਨ। ਹੁਣ ਤੱਕ ਤੁਸੀਂ ਸ਼ਾਹਰੁਖ ਤੋਂ ਲੈਕੇ ਸਲਮਾਨ ਤੇ ਦੀਪਿਕਾ ਤੱਕ ਕਈ ਸਟਾਰਜ਼ ਦੇ ਹਮਸ਼ਕਲ ਦੇਖੇ ਹਨ, ਪਰ ਹੁਣ ਬਾਲੀਵੁੱਡ ਦੀ ਡਰੀਮ ਗਰਲ ਹੇਮਾ ਮਾਲਿਨੀ ਦੀ ਇੱਕ ਹਮਸ਼ਕਲ ਵੀ ਸਾਹਮਣੇ ਆਈ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕੌਣ ਹੈ ਇਹ ਮਹਿਲਾ:
ਇਹ ਵੀ ਪੜ੍ਹੋ: ਪ੍ਰਸਿੱਧ ਸਾਊਥ ਐਕਟਰ ਸਰਥ ਬਾਬੂ ਦਾ ਦੇਹਾਂਤ, 71 ਸਾਲ ਦੀ ਉਮਰ 'ਚ ਲਏ ਆਖਰੀ ਸਾਹ
ਬੀ-ਟਾਊਨ ਦੀ ਡ੍ਰੀਮ ਗਰਲ ਹੇਮਾ ਮਾਲਿਨੀ ਦੀ ਹਮਸ਼ਕਲ ਦੀਆਂ ਤਸਵੀਰਾਂ ਵੀ ਇਸ ਸਮੇਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਸੋਸ਼ਲ ਮੀਡੀਆ 'ਤੇ ਇਕ ਲੜਕੀ ਦੀਆਂ ਵੀਡੀਓਜ਼ ਅਤੇ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ, ਜਿਸ ਨੂੰ ਲੋਕ ਹੇਮਾ ਮਾਲਿਨੀ ਦੀ ਹੂ-ਬ-ਹੂ ਕਾਪੀ ਦੱਸ ਰਹੇ ਹਨ। ਹੇਮਾ ਮਾਲਿਨੀ ਦੀ ਇਸ ਹਮਸ਼ਕਲ ਦਾ ਨਾਮ ਚਾਰੂਲ ਉੱਪਲ ਹੈ।
ਚਾਰੂ ਉੱਪਲ ਨੇ ਇਸ ਤਸਵੀਰ 'ਚ ਬਿਲਕੁਲ ਹੇਮਾ ਮਾਲਿਨੀ ਵਰਗਾ ਹੇਅਰਸਟਾਈਲ ਬਣਾਇਆ ਹੋਇਆ ਹੈ ਅਤੇ ਉਨ੍ਹਾਂ ਨੇ ਆਪਣੀਆਂ ਵੱਡੀਆਂ-ਵੱਡੀਆਂ ਅੱਖਾਂ 'ਚ ਡਰੀਮ ਗਰਲ ਵਾਂਗ ਕਾਜਲ ਲਗਾਇਆ ਹੈ, ਇਸ ਲੁੱਕ 'ਚ ਚਾਰੂ ਬਿਲਕੁਲ ਹੇਮਾ ਮਾਲਿਨੀ ਵਾਂਗ ਦਿੱਖ ਰਹੀ ਹੈ। ਚਾਰੂ ਉੱਪਲ ਦੀਆਂ ਅਦਾਵਾਂ ਦੀ ਬਿਲਕੁਲ ਬਾਲੀਵੁੱਡ ਅਦਾਕਾਰਾ ਹੇਮਾ ਵਰਗੀਆਂ ਹਨ, ਜਿਸ ਨੂੰ ਦੇਖ ਕੇ ਧਰਮਿੰਦਰ ਵੀ ਇਕ ਵਾਰ ਧੋਖਾ ਖਾ ਸਕਦੇ ਹਨ।
ਚਾਰੂ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਉਹ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਚਾਰੂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ ਅਤੇ ਲੋਕ ਉਸ ਨੂੰ ਹੇਮਾ ਮਾਲਿਨੀ ਸਮਝ ਰਹੇ ਹਨ।
ਇਹ ਵੀ ਪੜ੍ਹੋ: ਕਪਿਲ ਸ਼ਰਮਾ ਦੇ ਫੈਨਜ਼ ਲਈ ਬੁਰੀ ਖਬਰ, ਜਲਦ ਹੀ ਬੰਦ ਹੋਵੇਗਾ ਕਪਿਲ ਦਾ ਸ਼ੋਅ, ਸਾਹਮਣੇ ਆਈ ਇਹ ਵਜ੍ਹਾ