ਮੁੰਬਈ: ਅੱਜ ਜਿੱਥੇ ਪੂਰੇ ਦੇਸ਼ ‘ਚ ਦੀਵਾਲੀ ਦੀ ਧੂਮ ਦੇਖਣ ਨੂੰ ਮਿਲਣ ਵਾਲੀ ਹੈ ਉਥੇ ਹੀ ਇਸ ਤਿਓਹਾਰ ਦਾ ਖਾਸ ਚਾਅ ਸਾਡੇ ਬਾਲੀਵੁੱਡ ਸਟਾਰਸ ‘ਚ ਵੀ ਹੈ। ਕੁਝ ਸਟਾਰਸ ਤਾਂ ਹਰ ਸਾਲ ਦੀਵਾਲੀ ਤੋਂ ਕੁਝ ਦਿਨ ਪਹਿਲਾਂ ਹੀ ਜਸ਼ਨ ਮਨਾਉਣੇ ਸ਼ੁਰੂ ਕਰ ਦਿੰਦੇ ਹਨ। ਹੁਣ ਅਜਿਹੇ ‘ਚ ਕੁਝ ਸਟਾਰਸ ਹਨ ਜੋ ਪਹਿਲੀ ਵਾਰ ਇੱਕ ਜੋੜੇ ਵਜੋਂ ‘ਤੇ ਦੀਵਾਲੀ ਦਾ ਤਿਓਹਾਰ ਮਨਾਉਣ ਵਾਲੇ ਹਨ।
ਆਓ ਤੁਹਾਨੂੰ ਦੱਸਦੇ ਹਾਂ ਇਨ੍ਹਾਂ ਸਟਾਰਸ ਬਾਰੇ।
ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ: ਬੀਤੇ ਸਾਲ ਹੀ ਵਿਆਹ ਦੇ ਬੰਧਨ ‘ਚ ਬੰਨ੍ਹੇ ਵਿਰਾਟ-ਅਨੁਸ਼ਕਾ ਆਪਣੀ ਪਹਿਲੀ ਦੀਵਾਲੀ ਮਨਾਉਣਗੇ। ਦੋਵਾਂ ਨੇ ਹਾਲ ਹੀ ‘ਚ ਵਿਰਾਟ ਕੋਹਲੀ ਦਾ ਪਹਿਲਾਂ ਬਰਥਡੇਅ ਵੀ ਪਹਿਲੀ ਵਾਰ ਇੱਕਠੇ ਹੀ ਸੈਲੀਬ੍ਰੇਟ ਕੀਤਾ ਹੈ।
ਨੇਹਾ ਧੂਪੀਆ ਤੇ ਅੰਗਦ ਬੇਦੀ: ਬਾਲੀਵੁੱਡ ਅਦਾਕਾਰਾ ਨੇਹਾ ਧੂਪੀਆ ਤੇ ਐਕਟਰ ਅੰਗਦ ਬੇਦੀ ਨੇ ਬੀਤੇ ਸਾਲ ਚੁੱਪ-ਚਪੀਤੇ ਹੀ ਵਿਆਹ ਕਰਕੇ ਜਿੱਥੇ ਸਭ ਨੂੰ ਹੈਰਾਨ ਕੀਤਾ ਉੱਥੇ ਹੀ ਹੁਣ ਜਲਦੀ ਹੀ ਦੋਵਾਂ ਦੇ ਘਰ ਕਿਲਕਾਰੀਆਂ ਵੀ ਗੂੰਜਣ ਵਾਲੀਆਂ ਹਨ, ਜਿਸ ਕਰਕੇ ਇਸ ਜੋੜੇ ਲਈ ਤਾਂ ਇਹ ਦੀਵਾਲੀ ਬੇਹੱਦ ਖਾਸ ਹੈ।
ਸੋਨਮ ਕਪੂਰ ਅਤੇ ਆਨੰਦ ਆਹੂਜਾ: ਸੋਨਮ ਕਪੂਰ ਅਤੇ ਆਨੰਦ ਨੇ ਲੰਮਾ ਅਰਸਾ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਇਸੇ ਸਾਲ ਮਈ ‘ਚ ਵਿਆਹ ਕੀਤਾ ਹੈ। ਇਸ ਸਾਲ ਦੀ ਦੀਵਾਲੀ ਉਨ੍ਹਾਂ ਲਈ ਬੇਹੱਦ ਖਾਸ ਹੈ।
ਨਿੱਕ ਜੋਨਸ ਅਤੇ ਪ੍ਰਿਅੰਕਾ ਚੋਪੜਾ: ਬਾਲੀਵੁੱਡ ਦੀ ਦੇਸੀ ਗਰਲ ਪ੍ਰਿਅੰਕਾ ਅਤੇ ਇੰਟਰਨੇਸ਼ਨਲ ਪੌਪ ਸਿੰਗਰ ਨਿੱਕ ਜੋਨਸ ਜਲਦੀ ਵਿਆਹ ਕਰਨ ਵਾਲੇ ਹਨ। ਦੋਵੇਂ ਇਸ ਸਮੇਂ ਇੱਕ ਦੂਜੇ ਦੇ ਸਾਥ ਦਾ ਖ਼ੂਬ ਆਨੰਦ ਮਾਣ ਰਹੇ ਹਨ। ਦੋਵੇਂ ਵਿਆਹ ਤੋਂ ਕੁਝ ਸਮਾਂ ਪਹਿਲਾਂ ਆਪਣੀ ਪਹਿਲੀ ਦੀਵਾਲੀ ਸੈਲੀਬ੍ਰੇਟ ਕਰਨਗੇ।
ਰਣਬੀਰ ਅਤੇ ਆਲਿਆ: ਰਣਬੀਰ ਅਤੇ ਆਲਿਆ ਨੇ ਸੋਨਮ ਦੇ ਵਿਆਹ ਦੀ ਰਿਸੈਪਸ਼ਨ ‘ਚ ਆਪਣੇ ਰਿਸ਼ਤੇ ਦਾ ਧਮਾਕਾ ਕੀਤਾ। ਦੋਵੇਂ ਕੁਝ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ ਅਤੇ ਖ਼ਬਰਾਂ ਨੇ ਕਿ ਦੋਨੋਂ ਜਲਦੀ ਵਿਆਹ ਕਰਨ ਵਾਲੇ ਹਨ। ਦੋਨਾਂ ਨੇ ਇਸ਼ਾਰਿਆਂ ‘ਚ ਇੱਕ ਦੂਜੇ ਨਾਲ ਰਿਸ਼ਤੇ ਨੂੰ ਕਬੂਲ ਕੀਤਾ ਹੈ ਪਰ ਅਜੇ ਕਿਸੇ ਤਰ੍ਹਾਂ ਦੀ ਕੋਈ ਐਲਾਨ ਨਹੀਂ ਹੋਇਆ।