ਮੁੰਬਈ: ਅਕਸ਼ੈ ਕੁਮਾਰ ਦੀ ਫ਼ਿਲਮ ‘ਕੇਸਰੀ’ ਬਾਕਸ ਆਫਿਸ ‘ਤੇ ਹਿੱਟ ਰਹੀ। ਫ਼ਿਲਮ 100 ਕਰੋੜੀ ਕਲੱਬ ਵਿੱਚ ਸ਼ਾਮਲ ਹੋ ਗਈ ਹੈ। ਫਿਲਮ ਪਹਿਲੇ ਦਿਨ ਤੋਂ ਹੀ ਕਮਾਲ ਕਰ ਰਹੀ ਹੈ। ਰਿਲੀਜ਼ ਦੇ ਪਹਿਲੇ ਹਫਤੇ ‘ਚ ਇਹ 100 ਕਰੋੜ ਦੇ ਕਰੀਬ ਪਹੁੰਚ ਗਈ ਹੈ। ਫ਼ਿਲਮ 21.06 ਕਰੋੜ ਰੁਪਏ ਪਹਿਲੇ ਦਿਨ ਕਮਾ ਕੇ ਸਾਲ ਦੀ ਸਭ ਤੋਂ ਵੱਡੀ ਓਪਨਰ ਫ਼ਿਲਮ ਦਾ ਰਿਕਾਰਡ ਕਾਇਮ ਕੀਤਾ ਹੈ।

ਫ਼ਿਲਮ ਅਜੇ ਵੀ ਫੈਨਸ ਦੇ ਦਿਲਾਂ ‘ਤੇ ਰਾਜ਼ ਕਰ ਰਹੀ ਹੈ। ਫੈਨਸ ਫ਼ਿਲਮ ਦੀ ਤਾਰੀਫ ਕਰਦੇ ਥੱਕ ਨਹੀਂ ਰਹੇ। ਜੇਕਰ ਤੁਸੀਂ ਫ਼ਿਲਮ ਨਹੀਂ ਦੇਖੀ ਤੇ ਦੇਖਣ ਦਾ ਪਲਾਨ ਕਰ ਰਹੇ ਹੋ ਤਾਂ ਅਸੀਂ ਤੁਹਾਨੂੰ ਦੱਸ ਦਈਏ ਕਿ ਇਹ ਫ਼ਿਲਮ ਦੇਖਣੀ ਮਿਸ ਕਿਉਂ ਨਹੀਂ ਦੇਖਣੀ ਚਾਹੀਦੀ।

1897 ‘ਚ ਹੋਈ ਇਸ ਲੜਾਈ ‘ਚ 36 ਸਿੱਖ ਰੈਜ਼ੀਮੈਂਟ ਦੇ 21 ਸਿੱਖਾਂ ਦੀ ਹੌਸਲੇ ਤੇ ਹਿਮੰਤ ਦੀ ਕਹਾਣੀ ਨੂੰ ਦਿਖਾਇਆ ਗਿਆ ਹੈ, ਜਿਸ ਨੂੰ ਭਾਰਤੀ ਇਤਿਹਾਸ ਦੇ ਪੰਨਿਆਂ ‘ਚ ਕਿਤੇ ਦਫਨ ਕੀਤਾ ਹੋਇਆ ਸੀ। ਇਸ ਲੜਾਈ ਨੂੰ ਸਿਰਫ ਭਾਰਤ ਹੀ ਨਹੀਂ ਸਗੋਂ ਦੁਨੀਆ ਦੀਆਂ ਸਭ ਤੋਂ ਮਹਾਨ ਲੜਾਈਆਂ ‘ਚ ਸ਼ਾਮਲ ਕੀਤਾ ਗਿਆ ਹੈ।

ਜੇਕਰ ਤੁਸੀਂ ਅਕਸ਼ੈ ਦੇ ਫੈਨ ਹੋ ਤਾਂ ਤੁਹਾਨੂੰ ਇਹ ਫ਼ਿਲਮ ਬਿਲਕੁੱਲ ਮਿਸ ਨਹੀਂ ਕਰਨੀ ਚਾਹੀਦੀ। ਅਕਸ਼ੈ ਲੰਬੇ ਸਮੇਂ ਬਾਅਦ ਰਿਅਲ ਐਕਸ਼ਨ ਕਰਦੇ ਨਜ਼ਰ ਆ ਰਹੇ ਹਨ। ਅਜਿਹਾ ਐਕਸ਼ਨ ਅਕਸ਼ੈ ਨੇ ਕਰੀਬ 7 ਸਾਲ ਪਹਿਲਾਂ 'ਰਾਉਡੀ ਰਾਠੋਰ' ‘ਚ ਕੀਤਾ ਸੀ।

ਫ਼ਿਲਮ ‘ਚ ਸਿਰਫ ਐਕਸ਼ਨ ਹੀ ਨਹੀਂ ਦੇਸ਼ ਦੇ ਸੈਨਿਕਾਂ ਦੇ ਬਲੀਦਾਨ ਦੀ ਸੰਜੀਦਾ ਕਹਾਣੀ ਵੀ ਦੱਸੀ ਗਈ। ਇਸ ਦੇ ਨਾਲ ਹੀ ਸ਼ਹੀਦਾਂ ਦੀ ਅਜਿਹੀ ਕਹਾਣੀ ਇਸ ਤੋਂ ਪਹਿਲਾਂ ਕਦੇ ਨਹੀਂ ਕਹੀ ਗਈ। ਫ਼ਿਲਮ ‘ਚ ਜਜ਼ਬਾਤ ਬੇਹੱਦ ਅਹਿਮ ਹਨ।

ਫ਼ਿਲਮ ਦੀ ਸਕ੍ਰਿਪਟ ਤੇ ਕਹਾਣੀ ਨੂੰ ਬੇਹੱਦ ਬਾਰੀਕੀ ਨਾਲ ਪਰੋਇਆ ਗਿਆ ਹੈ। ਫ਼ਿਲਮ ਤੁਹਾਨੂੰ ਬੋਰ ਨਹੀਂ ਹੋਣ ਦੇਵੇਗੀ

ਫ਼ਿਲਮ ‘ਚ ਇੱਕ ਯੁੱਧ ਦੀ ਕਹਾਣੀ ਨਾਲ ਐਕਸ਼ਨ ਤੇ ਇਮੋਸ਼ਨ ਵੀ ਹੈ। ਇਸ ਨੂੰ ਫੂਲ ਮਸਾਲਾ ਫ਼ਿਲਮ ਦੀ ਤਰ੍ਹਾਂ ਲਿਖਿਆ ਤੇ ਬਣਾਇਆ ਗਿਆ ਹੈ।

ਇਸ ਦੇ ਨਾਲ ਹੀ ਫ਼ਿਲਮ ਨੇ ਚਾਰ ਰਿਕਾਰਡ ਪਹਿਲੇ ਦਿਨ ਬਿੱਗ ਓਪਨਿੰਗ, ਤਿੰਨ ਦਿਨ ‘ਚ 50 ਕਰੋੜ ਰੁਪਏ ਦੀ ਕਮਾਈ, ਫੇਰ ਚਾਰ ਦਿਨ ‘ਚ 75 ਕਰੋੜ ਰੁਪਏ ਦੀ ਕਮਾਈ ਪਾਰ ਕਰਨ ਤੇ ਓਪਨਿੰਗ ਵੀਕਐਂਡ ‘ਤੇ ਸਭ ਤੋਂ ਜ਼ਿਆਦਾ ਕਲੈਕਸ਼ਨ ਦਾ ਰਿਕਾਰਡ ਆਪਣੇ ਨਾਂ ਕੀਤਾ ਹੈ।