ਮੁੰਬਈ: ਵਿਰੋਧੀ ਪਾਰਟੀਆਂ ਵੱਲੋਂ ਫ਼ਿਲਮ ‘ਪੀਐਮ ਨਰੇਂਦਰ ਮੋਦੀ’ ‘ਤੇ ਆਮ ਚੋਣਾਂ ਤਕ ਰੋਕ ਲਗਾਏ ਜਾਣ ਦੀ ਮੰਗ ਲਗਾਤਾਰ ਉੱਠ ਰਹੀ ਹੈ। ਨਾਲ ਹੀ ਚੋਣ ਵਿਭਾਗ ਨੇ ਵੀ ਫ਼ਿਲਮ ਦੇ ਨਿਰਮਾਤਾਵਾਂ ਨੂੰ ਨੋਟਿਸ ਜਾਰੀ ਕੀਤਾ ਹੋਇਆ ਹੈ।

ਇਸ ਦੇ ਮੱਦੇਨਜ਼ਰ ਪ੍ਰਧਾਨਮੰਤਰੀ ਮੋਦੀ ਦਾ ਰੋਲ ਨਿਭਾ ਰਹੇ ਵਿਵੇਕ ਓਬਰਾਏ ਅਤੇ ਫ਼ਿਲਮ ਨਿਰਮਾਤਾ ਸੰਦੀਪ ਸਿੰਘ ਵੀਰਵਾਰ ਯਾਨੀ 28 ਮਾਰਚ ਨੂੰ ਦਿੱਲੀ ‘ਚ ਇਲੈਕਸ਼ਨ ਕਮੀਸ਼ਨ ਅੱਗੇ ਪੇਸ਼ ਹੋ ਆਪਣੀ ਸਫ਼ਾਈ ਦੇਣਗੇ। ਚੋਣ ਕਮਿਸ਼ਨਰ ਨਾਲ ਮੁਲਾਕਾਤ ਦਾ ਸਮਾਂ ਦੋਪਹਰ 12:30 ਵਜੇ ਦਾ ਤੈਅ ਕੀਤਾ ਗਿਆ ਹੈ।

ਇਸ ਮੁਲਾਕਾਤ ਤੋਂ ਬਾਅਦ ਦੋਵੇਂ ਮੀਡੀਆ ਨਾਲ ਗੱਲ ਕਰ ਸਕਦੇ ਹਨ। ਫ਼ਿਲਮ ਸੰਬੰਧੀ ਆਪਣੀ ਸਫ਼ਾਈ ਪੇਸ਼ ਕਰਦੇ ਹੋ ਸੰਦੀਪ ਚੋਣ ਕਮਿਸ਼ਨ ਨੂੰ ਇਸ ਗੱਲ ਦਾ ਯਕੀਨ ਦਵਾਉਣਗੇ ਕਿ ਉਨ੍ਹਾਂ ਦੀ ਫ਼ਿਲਮ ‘ਚ ਚੋਣ ਜਾਬਤੇ ਦਾ ਉਲੰਘਣ ਨਹੀ ਕੀਤਾ ਗਿਆ।

ਨਿਰਮਾਤਾਵਾਂ ਨੂੰ ਚੋਣ ਵਿਭਾਗ ਦਾ ਨੋਟਿਸ 27 ਮਾਰਚ ਨੂੰ ਹਾਸਲ ਹੋਇਆ ਅਤੇ 30 ਮਾਰਚ ਤਕ ਇਸ ਸੰਬੰਧੀ ਜਵਾਬ ਮੰਗਿਆ ਸੀ। ਇਸ ਦੇ ਨਾਲ ਹੀ ਫ਼ਿਲਮ ‘ਤੇ ਰੋਕ ਲਗਾਉਣ ਲਈ ਬੰਬੇ ਹਾਈਕੋਰਟ ‘ਚ ਵੀ ਇੱਕ ਸ਼ਿਕਾਇਤ ਰਿਪਬਲਿਕ ਪਾਰਟੀ ਆਫ ਇੰਡੀਆ ਵੱਲੋਂ ਦਾਇਰ ਕੀਤੀ ਗਈ ਹੈ।