ਚੰਡੀਗੜ੍ਹ: ਆਸਿਮ ਹਿਮਾਂਸ਼ੀ ਦੀ ਜੋੜੀ ਟਵਿੱਟਰ 'ਤੇ ਕਈ ਪ੍ਰਸ਼ੰਸਕਾਂ ਨੂੰ ਰਾਸ ਨਹੀਂ ਆ ਰਹੀ। ਇਸੇ ਕਰਕੇ ਹਿਮਾਂਸ਼ੀ ਨੇ ਕਿਹਾ ਕਿ ਇਹ ਮੇਰਾ ਤੇ ਆਸਿਮ ਦਾ ਆਖਰੀ ਪ੍ਰੋਜੈਕਟ ਹੋਵੇਗਾ। ਦਰਅਸਲ, ਸੋਸ਼ਲ ਮੀਡੀਆ 'ਤੇ ਟਵੀਟਸ ਦਾ ਸਿਲਸਿਲਾ ਉਸ ਵੇਲੇ ਸ਼ੁਰੂ ਹੋਇਆ ਜਦ ਆਸਿਮ ਤੇ ਹਿਮਾਂਸ਼ੀ ਦੇ ਨਵੇਂ ਪ੍ਰੋਜੈਕਟ ਦਾ ਐਲਾਨ ਹੋਇਆ।


ਇੱਕ ਫੈਨ ਨੇ ਟਵੀਟ ਕੀਤਾ ਕਿ ਹਾਂ ਸਭ ਲੋਕ ਨਵੇਂ ਪ੍ਰੋਜੈਕਟ ਦੇ ਐਲਾਨ ਤੋਂ ਪ੍ਰੇਸ਼ਾਨ ਹਨ ਪਰ ਆਸਿਮ ਤੇ ਹਿਮਾਂਸ਼ੀ ਦਾ ਇਹ ਆਖਰੀ ਪ੍ਰੋਜੈਕਟ ਹੋਵੇਗਾ ਤੇ ਹੁਣ ਅਸੀਂ ਸਿਰਫ ਆਸਿਮ ਨੂੰ ਸਪੋਰਟ ਕਰਾਂਗੇ। ਇਸ ਤੋਂ ਬਾਅਦ ਇੱਕ ਹੋਰ ਟਵੀਟ ਆਇਆ, ਜਿਸ ਵਿੱਚ ਹਿਮਾਂਸ਼ੀ ਨੂੰ ਕਿਹਾ ਕਿ ਤੁਹਾਨੂੰ ਗਾਣੇ ਸਿਰਫ ਆਸਿਮ ਕਰਕੇ ਮਿਲਦੇ ਹਨ, ਆਪਣੇ ਆਪ ਨੂੰ ਜ਼ਿਆਦਾ ਨਾ ਸਮਝੋ।



ਇੱਕ ਫੈਨ ਨੇ ਤਾਂ ਇੱਥੋਂ ਤਕ ਕਹਿ ਦਿੱਤਾ ਕਿ ਹਿਮਾਂਸ਼ੀ ਆਸਿਮ ਨੂੰ ਕੰਟਰੋਲ ਕਰ ਰਹੀ ਹੈ, ਜਿਸ ਕਰਕੇ ਉਹ ਕਾਫੀ ਨਾਖੁਸ਼ ਹੈ। ਹਿਮਾਂਸ਼ੀ ਖੁਰਾਣਾ ਨੇ ਵੀ ਸਾਰੇ ਟਵੀਟਸ ਦਾ ਜਵਾਬ ਦਿੱਤਾ। ਪਹਿਲਾਂ ਹਿਮਾਂਸ਼ੀ ਨੇ ਦੱਸਿਆ ਕਿ ਦੋਵਾਂ ਨੂੰ ਕਈ ਪ੍ਰੋਜੈਕਟਸ ਆਫ਼ਰ ਹੋ ਰਹੇ ਹਨ ਤੇ ਇਹ ਆਖਰੀ ਪ੍ਰੋਜੈਕਟ ਨਹੀਂ ਹੋਏਗਾ। ਇਸ ਤੋਂ ਬਾਅਦ ਟਵਿੱਟਰ 'ਤੇ ਬਹਿਸ ਕਾਫੀ ਵਧਦੀ ਗਈ, ਜਿਸ ਤੋਂ ਬਾਅਦ ਹਿਮਾਂਸ਼ੀ ਨੇ ਲਿਖ ਦਿੱਤਾ ਕਿ ਸਭ ਖੁਸ਼ ਰਹੋ ਇਹ ਸਾਡਾ ਆਖਰੀ ਪ੍ਰੋਜੈਕਟ ਹੋਵੇਗਾ।



ਹਾਲਾਂਕਿ ਹੁਣ ਇਹ ਸਿਰਫ ਉਸ ਵੇਲੇ ਦਾ ਗੁੱਸਾ ਸੀ ਜਾਂ ਸੱਚਮੁਚ ਹਿਮਾਂਸ਼ੀ ਤੇ ਆਸਿਮ ਅੱਗੇ ਇਕੱਠਿਆਂ ਕੰਮ ਨਹੀਂ ਕਰਨਗੇ। ਇਹ ਤਾਂ ਆਉਣ ਵਾਲੇ ਸਮੇਂ ਵਿੱਚ ਹੀ ਪਤਾ ਲੱਗੇਗਾ। 'ਬਿਗ-ਬੌਸ 13' ਦੀ ਹਿੱਟ ਜੋੜੀ ਆਸਿਮ ਹਿਮਾਂਸ਼ੀ ਨੇ ਹੁਣ ਤਕ ਤਿੰਨ ਗੀਤ ਕੀਤੇ ਹਨ ਤੇ ਚੌਥਾ ਗੀਤ ਵੀ ਜਲਦ ਰਿਲੀਜ਼ ਹੋਏਗਾ।



ਖੋਜ 'ਚ ਖੁਲਾਸਾ: ਕੋਰੋਨਾ ਵੈਕਸੀਨ ਦੇ ਬਹੁਤ ਨੇੜੇ ਭਾਰਤ, ਜਾਣੋ ਕਿੰਨੀ ਹੋਵੇਗੀ ਪ੍ਰਤੀ ਖੁਰਾਕ ਕੀਮਤ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ