ਨਿਊਯਾਰਕ: ਭਾਰਤ ਕੋਲ ਸਾਲ 2021 ਦੀ ਸ਼ੁਰੂਆਤ ਤਕ ਕੋਰੋਨਾ ਵੈਕਸੀਨ ਹੋਣ ਦੀ ਪੂਰੀ ਸੰਭਾਵਨਾ ਹੈ। ਇਸ ਬਾਬਤ ਬਰਨਸਟੀਨ ਖੋਜ ਦੀ ਰਿਪੋਰਟ 'ਚ ਭਾਰਤ ਕੋਲ 2021 ਦੀ ਪਹਿਲੀ ਤਿਮਾਹੀ ਦੇ ਨੇੜੇ ਵੈਕਸੀਨ ਹੋਣ ਦੀ ਗੱਲ ਕਹੀ ਗਈ ਹੈ। ਰਿਪੋਰਟ 'ਚ ਪੁਣੇ ਦੇ ਵੈਕਸੀਨ ਨਿਰਮਾਤਾ ਸੀਰਮ ਇੰਸਟੀਟਿਊਟ ਆਫ ਇੰਡੀਆ (SII) ਦੀ ਸਮਰੱਥਾ ਵੀ ਦਰਸਾਈ ਗਈ ਹੈ।


ਭਾਰਤ ਕੋਲ 2021 'ਚ ਵੈਕਸੀਨ ਹੋਣ ਦਾ ਅਨੁਮਾਨ:


ਬਰਨਸਟੀਨ ਰਿਸਰਚ ਦੀ ਰਿਪੋਰਟ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ SII ਆਪਣੀ ਪਹਿਲੀ ਵੈਕਸੀਨ ਵੰਡਣ ਦੀ ਸਥਿਤੀ 'ਚ ਹੋਵੇਗਾ। IANS ਵੱਲੋਂ ਬਰਨਸਟੀਨ ਰਿਪੋਰਟ ਦੀ ਸਮੀਖਿਆ 'ਚ ਦੱਸਿਆ ਗਿਆ ਕਿ ਕੌਮਾਂਤਰੀ ਪੱਧਰ 'ਤੇ ਚਾਰ ਉਮੀਦਵਾਰ 2020 ਦੇ ਅੰਤ ਜਾਂ 2021 ਦੀ ਸ਼ੁਰੂਆਤ ਤਕ ਵੈਕਸੀਨ ਦੇ ਅਪਰੂਵਲ ਦੇ ਕਰੀਬ ਹਨ। ਸਾਂਝੇਦਾਰੀ ਦੇ ਪੱਖ ਤੋਂ ਭਾਰਤ ਕੋਲ ਦੋ ਵੈਕਸੀਨ ਹਨ। ਪਹਿਲਾ ਔਕਸਫੋਰਡ ਦੀ ਵਾਇਰਸ ਵੈਕਟਰ ਵੈਕਸੀਨ ਤੇ ਨੋਵਾਵੈਕਸ ਦੀ ਪ੍ਰੋਟੀਨ ਸਬ-ਯੂਨਿਟ ਵੈਕਸੀਨ ਨਾਲ ਔਕਸਫੋਰਡ ਵੈਕਸੀਨ।


ਉਸ 'ਚ ਅੱਗੇ ਕਿਹਾ ਗਿਆ SII ਨੂੰ ਅਪਰੂਵਲ ਦੇ ਸਮੇਂ, ਸਮਰੱਥਾ ਤੇ ਮੁੱਲ ਨਿਰਧਾਰਨ ਦੇ ਮੱਦੇਨਜ਼ਰ ਇਕ ਜਾਂ ਦੋਵੇਂ ਹਿੱਸੇਦਾਰੀ ਵਾਲੇ ਵੈਕਸੀਨ ਨੂੰ ਵਪਾਰੀਕਰਨ ਲਈ ਸਭ ਤੋਂ ਚੰਗੀ ਸਥਿਤੀ 'ਚ ਰੱਖਿਆ ਗਿਆ ਹੈ। ਦੋਵੇਂ ਕੈਂਡੀਡੇਟ ਦੇ ਪਹਿਲੇ ਤੇ ਬਾਕੀ ਗੇੜਾਂ ਦੇ ਪਰੀਖਣ ਡਾਟਾ ਸੁਰੱਖਿਆ ਤੇ ਇਮਿਊਨਿਟੀ ਪ੍ਰਤੀਕਿਰਿਆ ਦੇ ਸੰਦਰਭ 'ਚ ਚੰਗੇ ਨਜ਼ਰ ਆ ਰਹੇ ਹਨ। ਰਿਪੋਰਟ 'ਚ ਭਾਰਤ ਦੇ ਕੌਮਾਂਤਰੀ ਸਮਰੱਥਾ ਸਮੀਕਰਨ ਨੂੰ ਲੈ ਕੇ ਉਤਸ਼ਾਹਿਤ ਕਰਨ ਵਾਲੀ ਪ੍ਰਤੀਕਿਰਿਆ ਵਿਅਕਤ ਕੀਤੀ ਗਈ ਹੈ। ਇਸ ਦੇ ਨਾਲ ਹੀ ਇਸ ਦੇ ਮੈਨੂਫੈਕਚਰਿੰਗ ਪੈਮਾਨੇ ਨੂੰ ਚੁਣੌਤੀਆਂ ਦਾ ਸਾਹਮਣਾ ਨਾ ਕਰਨ ਦੀ ਉਮੀਦ ਵੀ ਜਤਾਈ ਗਈ ਹੈ।


ਰਿਪੋਰਟ ਮੁਤਾਬਕ SIT ਸਾਲ 2021 'ਚ 60 ਕਰੋੜ ਖੁਰਾਕ ਅਤੇ ਸਾਲ 2022 'ਚ 100 ਕਰੋੜ ਖੁਰਾਕ ਦੀ ਆਪੂਰਤੀ ਕਰ ਸਕਦੀ ਹੈ। ਰਿਪੋਰਟ ਦਾ ਅਨੁਮਾਨ ਹੈ ਕਿ ਸਰਕਾਰੀ ਤੇ ਨਿੱਜੀ ਬਜ਼ਾਰ 'ਚ ਵੈਕਸੀਨ ਦੀ ਮਾਤਰਾ 55:45 ਹੋ ਜਾਵੇਗੀ। SII ਨੇ ਐਲਾਨ ਕੀਤਾ ਕਿ ਹਰ ਖੁਰਾਕ ਲਈ ਤਿੰਨ ਡਾਲਰ ਦਾ ਭੁਗਤਾਨ ਕੀਤਾ ਜਾਵੇਗਾ। ਬਰਨਸਟੀਨ ਦੀ ਰਿਪੋਰਟ 'ਚ ਸਰਕਾਰ ਲਈ ਪ੍ਰਤੀ ਖੁਰਾਕ ਖਰੀਦ ਮੁਲ ਤਿੰਨ ਡਾਲਰ ਤੇ ਉਪਭੋਗਤਾਵਾਂ ਲਈ ਪ੍ਰਤੀ ਖੁਰਾਕ ਮੁੱਲ ਛੇ ਡਾਲਰ ਹੋਣ ਦੀ ਸੰਭਾਵਨਾ ਜਤਾਈ ਗਈ ਹੈ।


ਭਾਰਤ ਦੀ ਬੜ੍ਹਤ ਅਤੇ ਘੁਸਪੈਠ ਦੇ ਰਾਹ ਬੰਦ ਕਰਨ ਤੋਂ ਭੜਕਿਆ ਚੀਨ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ