ਮੁਬੰਈ: ਬਿੱਗ ਬੌਸ 13 ਦੀ ਕੰਟੈਸਟੈਂਟ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਗਿੱਲ ਨੇ ਹਿਮਾਂਸ਼ੀ ਖੁਰਾਣਾ 'ਤੇ ਦੋਸ਼ ਲਾਏ ਹਨ ਕਿ ਹਿਮਾਂਸ਼ੀ ਨੇ ਸ਼ਹਿਨਾਜ਼ ਨੂੰ ਇੰਨਾ ਪ੍ਰੇਸ਼ਾਨ ਕਰ ਦਿੱਤਾ ਸੀ ਕਿ ਉਸ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਸੀ।

ਹਿਮਾਂਸ਼ੀ ਨੇ ਟਵੀਟ ਕਰਕੇ ਇਸ ਮਾਮਲੇ ਦਾ ਜਵਾਬ ਦਿੱਤਾ ਹੈ। ਹਿਮਾਂਸ਼ੀ ਨੇ ਲਿਖਿਆ, “ਜੇ ਤੁਹਾਡੀ ਧੀ ਨੇ ਮੇਰੇ ਕਾਰਨ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਨੂੰ ਇਸ ਲਈ ਅਫ਼ਸੋਸ ਹੈ, ਪਰ ਤੁਹਾਡੀ ਆਪਣੀ ਧੀ ਨੂੰ ਵੀ ਇਹ ਸਮਝਾਉਣਾ ਚਾਹੀਦਾ ਹੈ ਕਿ ਉਹ ਬੱਚੀ ਨਹੀਂ, ਉਹ ਖ਼ੁਦ ਕੰਟਰੋਵਰਸੀ ਕਰਦੀ ਹੈ ਤੇ ਲੋਕਾਂ ਨੂੰ ਤੰਗ-ਪ੍ਰੇਸ਼ਾਨ ਕਰਦੀ ਹੈ। ਤੁਹਾਡੀ ਧੀ ਨੇ ਕੈਨੇਡਾ ਵਿੱਚ ਇੱਕ ਇੰਟਰਵਿਉ ਦੌਰਾਨ ਕਿਹਾ ਸੀ ਕਿ ਮੈਨੂੰ ਕੰਨਟਰੋਵਰਸੀ ਕਾਰਨ ਕੰਮ ਮਿਲ ਰਿਹਾ ਹੈ।

ਸ਼ਹਿਨਾਜ਼ ਦੇ ਪਿਤਾ ਨੇ ਦੱਸਿਆ ਕਿ ਹਿਮਾਂਸ਼ੀ 15 ਸਾਲਾਂ ਤੋਂ ਇੰਡਸਟਰੀ ਵਿੱਚ ਹੈ ਤੇ ਸ਼ਹਿਨਾਜ਼ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਡੇਢ ਸਾਲ ਪਹਿਲਾਂ ਕੀਤੀ ਸੀ। ਉਸ ਨੇ ਕਿਹਾ ਕਿ ਹਿਮਾਂਸ਼ੀ ਸ਼ਹਿਨਾਜ਼ ਤੋਂ ਵੱਡੀ ਹੈ। ਇਸ ਦੇ ਬਾਵਜੂਦ, ਉਹ ਹਮੇਸ਼ਾਂ ਉਸ ਨੂੰ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕਰਦੀ ਹੈ।

ਤੁਹਾਨੂੰ ਇੱਥੇ ਦੱਸ ਦੇਈਏ ਕਿ ਹਿਮਾਂਸ਼ੀ ਬਿੱਗ ਬੌਸ ਤੋਂ ਬੇਘਰ ਹੈ। ਇਸ ਦੇ ਨਾਲ ਹੀ ਸ਼ਹਿਨਾਜ਼ ਗਿੱਲ ਸ਼ੁਰੂ ਤੋਂ ਹੀ ਘਰ ਦੇ ਹਰ ਕਿਸੇ ਦੀ ਮਨਪਸੰਦ ਰਹੀ ਹੈ। ਹੁਣ ਦੇਖਣਾ ਹੋਵੇਗਾ ਕਿ ਉਹ ਘਰੋਂ ਟਰਾਫੀ ਜਿੱਤਣ ਤੋਂ ਬਾਅਦ ਬਾਹਰ ਆਉਂਦੀ ਹੈ ਜਾਂ ਪਹਿਲਾਂ ਹੀ ਬੇਘਰ ਹੋ ਜਾਂਦੀ ਹੈ।