ਬਗਦਾਦ: ਇਰਾਕ ਦੀ ਰਾਜਧਾਨੀ ਬਗਦਾਦ ਵਿੱਚ ਸੋਮਵਾਰ ਦੇਰ ਰਾਤ ਤਿੰਨ ਕਾਤਯੁਸ਼ਾ ਰਾਕੇਟ ਅਮਰੀਕੀ ਦੂਤਾਵਾਸ ਕੋਲ ਸੁੱਟੇ ਗਏ। ਹਾਲਾਂਕਿ, ਕਿਸੇ ਨੁਕਸਾਨ ਦੀ ਖ਼ਬਰ ਨਹੀਂ। ਅਮਰੀਕੀ ਟਿਕਾਣਿਆਂ 'ਤੇ ਮਹੀਨੇ 'ਚ ਇਹ ਤੀਜਾ ਹਮਲਾ ਹੈ।


ਇਰਾਨ ਦੇ ਸੈਨਿਕ ਕਮਾਂਡਰ ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਤੋਂ ਬਾਅਦ ਇਸਲਾਮਿਕ ਰੈਵੋਲਿਉਸ਼ਨਰੀ ਗਾਰਡ ਕੋਰ ਦੇ ਨਵੇਂ ਕਮਾਂਡਰ, ਇਸਮਾਈਲ ਕਾਨੀ ਨੂੰ ਬਣਾਇਆ ਗਿਆ ਹੈ। ਸੋਮਵਾਰ ਨੂੰ ਕਾਨੀ ਨੇ ਕਿਹਾ ਕਿ ਅਮਰੀਕਾ ਨੇ ਸੁਲੇਮਾਨੀ ਨੂੰ ਕਾਇਰਤਾ ਨਾਲ ਮਾਰਿਆ ਹੈ। ਪਰ, ਅਸੀਂ ਆਪਣੇ ਦੁਸ਼ਮਣ ਨੂੰ ਜ਼ੋਰਦਾਰ ਤਰੀਕੇ ਨਾਲ ਮਾਰਾਂਗੇ। ਅਮਰੀਕਾ ਨੇ 3 ਜਨਵਰੀ ਨੂੰ ਬਗਦਾਦ ਦੇ ਹਵਾਈ ਅੱਡੇ 'ਤੇ ਡਰੋਨ ਨਾਲ ਕਾਸਿਮ ਸੁਲੇਮਾਨੀ' ਤੇ ਹਮਲਾ ਕੀਤਾ ਸੀ।

ਉਧਰ ਇਰਾਨ ਨੇ 80 ਅਮਰੀਕੀ ਸੈਨਿਕਾਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਹੈ ਪਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਸੇ ਵੀ ਕਿਸਮ ਦੇ ਨੁਕਸਾਨ ਨਾ ਹੋਣ ਦਾ ਦਾਅਵਾ ਕੀਤਾ ਸੀ।