Salman Khan Hit And Run Case: ਸਲਮਾਨ ਖਾਨ ਦਾ ਨਾਮ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣਿਆ ਹੋਇਆ ਹੈ। ਹਾਲ ਹੀ 'ਚ ਸਲਮਾਨ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਸੀ, ਜਿਸ ਦੀ ਜ਼ਿੰਮੇਵਾਰੀ ਬਿਸ਼ਨੋਈ ਗੈਂਗ ਨੇ ਲਈ ਸੀ। ਇਸ ਤੋਂ ਬਾਅਦ ਸਲਮਾਨ ਦਾ ਇੱਕ ਪੁਰਾਣਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਪੁਰਾਣਾ ਲੱਗਦਾ ਹੈ, ਪਰ ਅੱਜ ਵੀ ਸਲਮਾਨ ਇਸ ਦਰਦ 'ਚੋਂ ਲੰਘ ਰਹੇ ਹਨ।
ਇਸ ਵਾਇਰਲ ਵੀਡੀਓ 'ਚ ਸਲਮਾਨ ਖਾਨ 2002 ਹਿੱਟ ਐਂਡ ਰਨ ਕੇਸ ਬਾਰੇ ਗੱਲ ਕਰਦੇ ਨਜ਼ਰ ਆ ਰਹੇ ਹਨ। ਸਲਮਾਨ ਮਸ਼ਹੂਰ ਪੱਤਰਕਾਰ ਰਜਤ ਸ਼ਰਮਾ ਦੇ ਸ਼ੋਅ 'ਚ ਮੌਜੂਦ ਹਨ ਅਤੇ ਸਵਾਲਾਂ ਦੇ ਜਵਾਬ ਦੇ ਰਹੇ ਹਨ। ਇਸ ਦਰਮਿਆਨ ਰਜਤ ਸ਼ਰਮਾ ਨੇ ਭਾਈਜਾਨ ਨੂੰ ਪੁੱਛਿਆ ਕਿ ਤੁਸੀਂ ਉਦੋਂ ਸ਼ਰਾਬ ਦੇ ਨਸ਼ੇ 'ਚ ਫੁੱਟਪਾਥ 'ਤੇ ਸੌਂ ਰਹੇ ਮਾਸੂਮ ਲੋਕਾਂ 'ਤੇ ਗੱਡੀ ਚੜ੍ਹਾ ਦਿੱਤੀ ਸੀ। ਇਸ 'ਤੇ ਸਲਮਾਨ ਖਾਨ ਬੋਲੇ, 'ਮੈਨੂੰ ਅੱਜ ਤੱਕ ਇਸ ਗੱਲ ਦਾ ਬਹੁਤ ਅਫਸੋਸ ਹੈ। ਜਦੋਂ ਵੀ ਮੈਂ ਘਰ ਜਾਂਦਾ ਹਾਂ ਤਾਂ ਉਹ ਰਸਤਾ ਆਉਂਦਾ ਹੀ ਹੈ ਤੇ ਜਦੋਂ ਵੀ ਮੈਂ ਉੱਥੋਂ ਲੰਘਦਾ ਹਾਂ ਤਾਂ ਬਹੁਤ ਬੁਰਾ ਮਹਿਸੂਸ ਹੁੰਦਾ ਹੈ। ਮੈਂ ਹਰ ਵਾਰ ਜਦੋਂ ਲੰਘਦਾ ਹਾਂ ਤਾਂ ਮੈਨੂੰ ਮਹਿਸੂਸ ਹੁੰਦਾ ਹੈ ਕਿ ਇਹ ਮੇਰੀ ਗੱਡੀ ਨਾਲ ਹੋਇਆ ਸੀ ਤੇ ਮੇਰਾ ਦਿਲ ਦੁਖਦਾ ਹੈ।' ਦੇਖੋ ਇਹ ਵੀਡਓਿ:
ਕਾਬਿਲੇਗ਼ੌਰ ਹੈ ਕਿ ਸਲਮਾਨ ਖਾਨ ਨੇ ਸਾਲ 2002 'ਚ ਫੁੱਟਪਾਥ 'ਤੇ ਸੌਂ ਰਹੇ ਗਰੀਬ ਲੋਕਾਂ 'ਤੇ ਸ਼ਰਾਬ ਦੇ ਨਸ਼ੇ 'ਚ ਗੱਡੀ ਚੜ੍ਹਾਈ ਸੀ। ਕਈ ਰਿਪੋਰਟਾਂ ਇਹ ਵੀ ਕਹਿੰਦੀਆਂ ਹਨ ਕਿ ਜਦੋਂ ਇਹ ਹਾਦਸਾ ਹੋਇਆ, ਉਸ ਸਮੇਂ ਸਲਮਾਨ ਖਾਨ ਐਸ਼ਵਰਿਆ ਰਾਏ ਦੇ ਘਰੋਂ ਬਹੁਤ ਗੁੱਸੇ 'ਚ ਨਿਕਲੇ ਸੀ ਥੇ ਗੁੱਸੇ ਤੇ ਸ਼ਰਾਬ ਦੇ ਨਸ਼ੇ 'ਚ ਸਲਮਾਨ ਨੇ ਇਹ ਕਾਰਾ ਕਰ ਦਿੱਤਾ ਸੀ। ਪਰ ਸਲਮਾਨ ਹਮੇਸ਼ਾ ਆਪਣੇ ਬਿਆਨਾਂ 'ਚ ਇਹੀ ਕਹਿੰਦੇ ਰਹੇ ਹਨ ਕਿ ਗੱਡੀ ਉਨ੍ਹਾਂ ਦਾ ਡਰਾਇਵਰ ਚਲਾ ਰਿਹਾ ਸੀ।