Nirmal Rishi: ਪੰਜਾਬੀ ਅਦਾਕਾਰਾ ਨਿਰਮਲ ਰਿਸ਼ੀ ਨੂੰ ਮਿਲਿਆ ਪਦਮ ਸ਼੍ਰੀ ਐਵਾਰਡ, ਰਾਸ਼ਟਰਪਤੀ ਮੁਰਮੂ ਨੇ ਕੀਤਾ ਸਨਮਾਨਤ, ਤਸਵੀਰਾਂ ਵਾਇਰਲ
ਅੱਜ ਦਾ ਦਿਨ ਪੂਰੇ ਪੰਜਾਬ ਤੇ ਪੰਜਾਬੀ ਸਿਨੇਮਾ ਲਈ ਇਤਿਹਾਸਕ ਹੈ। ਕਿਉਂਕਿ ਪੰਜਾਬੀ ਇੰਡਸਟਰੀ ਦੀ ਦਿੱਗਜ ਅਦਾਕਾਰਾ ਨਿਰਮਲ ਰਿਸ਼ੀ ਨੂੰ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ।
Download ABP Live App and Watch All Latest Videos
View In Appਜਿਵੇਂ ਹੀ ਨਿਰਮਲ ਰਿਸ਼ੀ ਦਾ ਨਾਮ ਰਾਸ਼ਟਰਪਤੀ ਭਵਨ 'ਚ ਗੂੰਜਿਆ, ਤਾਂ ਹਰ ਪੰਜਾਬੀ ਦਾ ਸੀਨਾ ਮਾਣ ਨਾਲ ਚੌੜਾ ਹੋ ਗਿਆ।
ਜਿਵੇਂ ਹੀ ਨਿਰਮਲ ਰਿਸ਼ੀ ਦਾ ਨਾਮ ਪੁਕਾਰਿਆ ਗਿਆ, ਉਹ ਤੁਰੰਤ ਆਪਣੀ ਸੀਟ ਤੋਂ ਖੜੀ ਹੋਈ ਅਤੇ ਸਭ ਤੋਂ ਪਹਿਲਾਂ ਰਾਸ਼ਟਰਪਤੀ ਨੂੰ ਸਿਰ ਝੁਕਾ ਕੇ ਸਨਮਾਨ ਦਿੱਤਾ।
ਉਸ ਤੋਂ ਬਾਅਦ ਅਦਾਕਾਰਾ ਪਦਮ ਸ਼੍ਰੀ ਐਵਾਰਡ ਲੈਣ ਲਈ ਸਟੇਜ 'ਤੇ ਪਹੁੰਚੀ।
ਇਸ ਦੌਰਾਨ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਪਦਮ ਸ਼੍ਰੀ ਸਨਮਾਨ ਨਾਲ ਨਵਾਜ਼ਿਆ।
ਦੇਸ਼ ਦੀ ਇਸ ਸਭ ਤੋਂ ਵੱਡੀ ਈਵੈਂਟ ਤੋਂ ਨਿਰਮਲ ਰਿਸ਼ੀ ਦੀਆਂ ਇਹ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ।
ਕਿਉਂਕਿ ਪੰਜਾਬ ਤੇ ਪੰਜਾਬੀਆਂ ਲਈ ਇਹ ਬਹੁਤ ਹੀ ਖਾਸ ਪਲ ਹੈ।
ਦੱਸ ਦਈਏ ਕਿ ਨਿਰਮਲ ਰਿਸ਼ੀ ਨੇ ਪੰਜਾਬੀ ਸਿਨੇਮਾ 'ਚ 1983 'ਚ ਕਦਮ ਰੱਖਿਆ ਸੀ। ਉਹ ਪਹਿਲੀ ਵਾਰ ਫਿਲਮ 'ਲੌਂਗ ਦਾ ਲਸ਼ਕਾਰਾ' 'ਚ ਗੁਲਾਬੋ ਮਾਸੀ ਬਣੀ ਨਜ਼ਰ ਆਈ ਸੀ। ਉਨ੍ਹਾਂ ਦੇ ਇਸ ਕਿਰਦਾਰ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ। ਨਿਰਮਲ ਰਿਸ਼ੀ ਲਗਭਗ 40 ਸਾਲਾਂ ਤੋਂ ਪੰਜਾਬੀ ਇੰਡਸਟਰੀ 'ਚ ਸਰਗਰਮ ਹੈ। ਉਨ੍ਹਾਂ ਨੇ ਕਦੇ ਵਿਆਹ ਨਹੀਂ ਕਰਵਾਇਆ। ਆਪਣੇ ਫਿਲਮੀ ਕਰੀਅਰ 'ਚ ਨਿਰਮਲ ਰਿਸ਼ੀ ਨੇ ਸਿਨੇਮਾ ਨੂੰ ਅਨੇਕਾਂ ਹਿੱਟ ਫਿਲਮਾਂ ਦਿੱਤੀਆ ਹਨ। 'ਲੌਂਗ ਦਾ ਲਸ਼ਕਾਰਾ', ਉੱਚਾ ਦਰ ਬਾਬੇ ਨਾਨਕ ਦਾ, ਗੋਡੇ ਗੋਡੇ ਚਾਅ, ਅੰਗਰੇਜ, ਲਵ ਪੰਜਾਬ ਵਰਗੀਆਂ ਸੁਪਰਹਿੱਟ ਫਿਲਮਾਂ 'ਚ ਆਪਣੀ ਐਕਟਿੰਗ ਦੇ ਜੌਹਰ ਦਿਖਾ ਚੁੱਕੀ ਹੈ। ਉਹ ਹੁਣ 'ਸ਼ਿੰਦਾ ਸ਼ਿੰਦਾ ਨੋ ਪਾਪਾ' 'ਚ ਨਜ਼ਰ ਆਉਣ ਵਾਲੀ ਹੈ।