ਮੁੰਬਈ: ਅਕਸ਼ੇ ਕੁਮਾਰ ਦੀ ਹਾਉਸਫੁਲ-4 ਨੂੰ ਬੇਸ਼ੱਕ ਚੰਗੇ ਰਿਵੀਊ ਨਹੀਂ ਮਿਲੇ ਸੀ ਪਰ ਫ਼ਿਲਮ ਬਾਕਸਆਫਿਸ ‘ਤੇ ਖੂਬ ਕਮਾਈ ਕਰ ਰਹੀ ਹੈ। ਇਸ ਫ਼ਿਲਮ ਨੇ ਪੰਜ ਦਿਨਾਂ ‘ਚ 100 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਫ਼ਿਲਮ ਨੇ ਵੀਕੈਂਡ ‘ਚ ਸਭ ਤੋਂ ਜ਼ਿਆਦਾ ਕਮਾਈ ਕੀਤੀ ਹੈ।

ਫ਼ਿਲਮ ਨੇ ਰਿਲੀਜ਼ ਤੋਂ ਚੌਥੇ ਦਿਨ 34.56 ਕਰੋੜ ਰੁਪਏ ਦੀ ਕਮਾਈ ਕੀਤੀ, ਜਦਕਿ ਪੰਜਵੇਂ ਦਿਨ ਯਾਨੀ ਮੰਗਲਵਾਰ ਨੂੰ ਫ਼ਿਲਮ ਨੇ 24.04 ਕਰੋੜ ਰੁਪਏ ਦੀ ਕਮਾਈ ਕੀਤੀ ਅਤੇ ਇਸ ਕਮਾਈ ਦੇ ਨਾਲ ਹੀ ਫ਼ਿਲਮ ਨੇ ਪੰਜ ਦਿਨਾਂ ‘ਚ 111.82 ਕਰੋੜ ਰੁਪਏ ਦੀ ਕਮਾਈ ਦਾ ਅੰਕੜਾ ਛੂਹ ਲਿਆ।

ਫ਼ਿਲਮ ਦੀ ਕਾਮਯਾਬੀ ਤੋਂ ਖੁਸ਼ ਅਕਸ਼ੇ ਕੁਮਾਰ ਨੇ ਵੀ ਫੈਨਸ ਦਾ ਧੰਨਵਾਦ ਕੀਤਾ ਸੀ। ਉਨ੍ਹਾਂ ਨੇ ਟਵਿਟਰ ‘ਤੇ ਪੋਸਟ ਕੀਤਾ, “ਸਾਨੂੰ ਪਿਆਰ ਦੇਣ ਅਤੇ ਸਾਡੇ ਨਾਲ ਹੱਸਣ ਲਈ ਧੰਨਵਾਦ। ਇਹ ਤੁਹਾਡੇ ਪਿਆਰ ਦਾ ਨਤੀਜਾ ਹੈ ਜਿੱਥੇ ਅਸੀਂ ਅੱਜ ਹਾਂ। ਮੇਰੇ ਸਾਰੇ ਫੈਨਸ ਅਤੇ ਦਰਸ਼ਕਾਂ ਲਈ ਧੰਨਵਾਦ ਜਿਨ੍ਹਾਂ ਨੇ ਹਾਉਸਫੁਲ-4 ਨੂੰ ਬਗੈਰ ਕਿਸੇ ਸ਼ਰਤ ਪਿਆਰ ਦਿੱਤਾ। ਸਾਨੂੰ ਇਹ ਦਿਖਾਉਣ ਲਈ ਧੰਨਵਾਦ ਕੀ ਪਿਆਰ ਨਾਲ ਹੀ ਨਫਰਤ ਨੂੰ ਹਰਾਇਆ ਜਾ ਸਦਕਾ ਹੈ”।


ਫ਼ਿਲਮ ‘ਚ ਅਕਸ਼ੇ ਕੁਮਾਰ ਦੇ ਨਲਾ ਰਿਤੇਸ਼ ਦੇਸ਼ਮੁੱਖ, ਬੌਬੀ ਦਿਓਲ, ਕ੍ਰਿਤੀ ਸੈਨਨ, ਕ੍ਰਿਤੀ ਖਰਬੰਦਾ ਅਤੇ ਪੂਜਾ ਹੈਗੜੇ ਵੀ ਹੈ। ਫ਼ਿਲਮ ਨੂੰ ਫਰਹਾਦ ਸਮਜੀ ਨੇ ਡਾਈਰੈਕਟ ਕੀਤਾ ਹੈ।