ਫ਼ਿਲਮ ਦਾ ਟ੍ਰੇਲਰ ਦੇਖਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਇਸ ‘ਚ 600 ਸਾਲ ਦੇ ਗੈਪ ਦੇ ਇਤਿਹਾਸ ਨੂੰ ਦੁਹਰਾਇਆ ਗਿਆ ਹੈ ਜਿਸ ਨੂੰ ਵੇਖਦੇ-ਵੇਖਦੇ ਤੁਸੀ ਲੋਟਪੋਟ ਹੋ ਜਾਓਗੇ। ‘ਹਾਉਸਫੁਲ-4’ ‘ਚ ਇਨ੍ਹਾਂ ਸਟਾਰਸ ਤੋਂ ਇਲਾਵਾ ਨਾਨਾ ਪਾਟੇਕਰ, ਜਾਨੀ ਲੀਵਰ, ਚੰਕੀ ਪਾਂਡੇ ਤੇ ਬੋਮਨ ਇਰਾਨੀ ਜਿਹੇ ਸਟਾਰਸ ਵੀ ਨਜ਼ਰ ਆਉਣਗੇ। ਫ਼ਿਲਮ ਦੇ ਡਾਈਲੌਗ ਬੇਹੱਦ ਉਮਦਾ ਹਨ ਜਿਨ੍ਹਾਂ ‘ਤੇ ਅਕਸ਼ੈ ਤੇ ਰਿਤੇਸ਼ ਦੀ ਡਿਲੀਵਰੀ ਤੇ ਐਕਸਪ੍ਰੈਸ਼ਨ ਕਮਾਲ ਦੇ ਹਨ।
ਇਸ ਦੇ ਨਾਲ ਹੀ ਸਰਪ੍ਰਾਈਜ਼ ਦੇ ਤੌਰ ‘ਤੇ ਟ੍ਰੇਲਰ ‘ਚ ਹਨ ਨਵਾਜ਼ੂਦੀਨ ਸਿਦਕੀ ਪਰ ਉਹ ਆਪ ਨਹੀ ਸਗੋਂ ਉਨ੍ਹਾਂ ਦੇ ਵੈੱਬਸੀਰੀਜ਼ ‘ਸੈਕ੍ਰੈਡ ਗੇਮਸ’ ਦਾ ਡਾਈਲੌਗ ਟ੍ਰੇਲਰ ‘ਚ ਇਸਤੇਮਾਲ ਕੀਤਾ ਗਿਆ ਹੈ। ਤਿੰਨ ਮਿੰਟ 36 ਸੈਕਿੰਡ ਡੇ ਟ੍ਰੇਲਰ ‘ਚ ਫ਼ਿਲਮ ਦੀ ਥੀਮ ਤੇ ਸਬਜੈਕਸ ਸਾਫ ਸਮਝ ਆ ਜਾਂਦਾ ਹੈ। ਟ੍ਰੇਲਰ ਨੂੰ ਅਕਸ਼ੈ ਕੁਮਾਰ ਨੇ ਵੀ ਟਵੀਟ 'ਤੇ ਸ਼ੇਅਰ ਕੀਤਾ।
ਇਸ ਦੇ ਨਾਲ ਹੀ ਦੱਸ ਦਈਏ ਕਿ ਇਸ ਫ਼ਿਲਮ ਨੂੰ ਪਹਿਲਾਂ ਸਾਜਿਦ ਖ਼ਾਨ ਡਾਈਰੈਕਟ ਕਰ ਰਹੇ ਸੀ ਜਿਨ੍ਹਾਂ ਨੂੰ ਮੀਟੂ ਦੇ ਇਲਜ਼ਾਮਾਂ ਕਰਕੇ ਇਸ ਫ਼ਿਲਮ ਤੋਂ ਵੱਖ ਹੋਣਾ ਪਿਆ। ਇਸ ਦੇ ਨਾਲ ਹੀ ਇਹ ਹੁਣ ਤਕ ਦੀ ਸਭ ਤੋਂ ਮਹਿੰਗੀ ਕਾਮੇਡੀ ਫ਼ਿਲਮ ਹੈ ਜਿਸ ਦੇ ਸਪੈਸ਼ਲ ਇਫੈਕਟਸ ‘ਤੇ 75 ਕਰੋੜ ਰੁਪਏ ਦੇ ਕਰੀਬ ਖ਼ਰਚਾ ਕੀਤਾ ਗਿਆ ਹੈ।
ਅਕਸ਼ੈ ਦੀ ਇਹ ਫ਼ਿਲਮ ਦੀਵਾਲੀ ਮੌਕੇ ਰਿਲੀਜ਼ ਹੋਵੇਗੀ। ਫ਼ਿਲਮ ਨੂੰ ਸਾਜਿਦ ਤੋਂ ਬਾਅਦ ਫਰਹਾਦ ਸਾਮਜੀ ਨੇ ਡਾਈਰੈਕਟ ਕੀਤਾ ਤੇ ਸਾਜਿਦ ਨਾਡੀਆਡਵਾਲਾ ਨੇ ਪ੍ਰੋਡਿਊਸ ਕੀਤਾ ਹੈ।
ਵੇਖੋ ਟ੍ਰੇਲਰ: