'ABP ਸਾਂਝਾ' ਨਾਲ ਖਾਸ ਗੱਲਬਾਤ ਦੌਰਾਨ ਜਿਗਰ ਨੇ ਦੱਸਿਆ ਕਿ ਉਨ੍ਹਾਂ ਸਾਲ 2011 ਵਿੱਚ ਸੰਗੀਤ ਇੰਡਸਟਰੀ ਵਿੱਚ ਪੈਰ ਰੱਖਿਆ ਸੀ ਤੇ ਉਦੋਂ ਤੋਂ ਹੀ ਉਹ ਇਸ ਇੰਡਸਟਰੀ ਵਿੱਚ ਕੰਮ ਕਰਦੇ ਆ ਰਹੇ ਹਨ। ਆਪਣੇ ਪਿਛੋਕੜ ਬਾਰੇ ਗੱਲ ਕਰਦੇ ਜਿਗਰ ਨੇ ਦੱਸਿਆ ਕਿ ਉਹ ਇੰਜਨੀਅਰ ਤੋਂ ਗਾਇਕ ਬਣੇ ਹਨ। ਉਨ੍ਹਾਂ ਦਾ ਡੈਬਿਊ ਗੀਤ 'ਮਾਸਟਰ ਪੀਸ' ਸੀ ਜਿਸ ਤੋਂ ਉਨ੍ਹਾਂ ਨੂੰ ਵੱਡੀ ਪਛਾਣ ਮਿਲੀ ਸੀ। ਉਨ੍ਹਾਂ ਦੱਸਿਆ ਕਿ ਅੰਮ੍ਰਿਤ ਮਾਨ ਨੇ ਉਨ੍ਹਾਂ ਨੂੰ ਪੰਜਾਬੀ ਇੰਡਸਟਰੀ 'ਚ ਲੌਂਚ ਕੀਤੀ ਸੀ।
ਜਿਗਰ ਦਾ ਅਸਲੀ ਨਾਮ ਜਸਪ੍ਰੀਤ ਸਿੰਘ ਹੈ। ਜਿਗਰ ਪੰਜਾਬੀ ਗਾਇਕਾ ਗੁਰਲੇਜ਼ ਅਖਤਰ ਨਾਲ ਡਿਊਟ ਗੀਤ ਕਰ ਚੁੱਕੇ ਹਨ। ਜਿਗਰ ਨੇ ਕਿਹਾ, "ਗੁਰਲੇਜ਼ ਅਖਤਰ ਨਾਲ ਗੀਤ ਕਰਨਾ ਹਰ ਗਾਇਕ ਦਾ ਸੁਪਨਾ ਹੈ।"
ਦੱਸ ਦੇਈਏ ਕਿ ਜਿਗਰ ਸਾਰਾ ਗੁਰਪਾਲ ਨਾਲ ਵੀ ਕੰਮ ਕਰ ਚੁੱਕੇ ਹਨ। ਉਨ੍ਹਾਂ ਦਾ ਗੀਤ 'ਪਿੰਕ-ਪਿੰਕ ਅੱਡੀਆਂ' ਫੀਮੇਲ ਫੈਨਜ਼ 'ਚ ਕਾਫੀ ਜ਼ਿਆਦਾ ਵਾਇਰਲ ਹੋਇਆ ਸੀ। ਜਿਗਰ ਨੂੰ ਪਛਾਣ ਸਾਲ 2019 ਵਿੱਚ ਮਿਲੀ ਸੀ। ਆਪਣੇ ਇਸ ਸਫ਼ਲਤਾ ਪਿਛੇ ਉਨ੍ਹਾਂ ਗੀਤਕਾਰ ਨਰਿੰਦਰ ਬਾਠ ਦਾ ਹੱਥ ਦੱਸਿਆ। ਤੁਹਾਨੂੰ ਦੱਸ ਦੇਈਏ ਕਿ ਟਿਕ-ਟੌਕ ਤੇ ਵੀ 'ਜਿਗਰ' ਦੇ ਗੀਤ ਖੂਬ ਵਾਇਰਲ ਹੋਏ ਸੀ।