ਪਟਨਾ: ਬਿਹਾਰ ਚੋਣਾਂ ਦੇ ਨਤੀਜੇ ਸਾਹਮਣੇ ਆ ਰਹੇ ਹਨ। ਐਨਡੀਏ ਤੀਜੀ ਵਾਰ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਇਸ ਵਾਰ ਨਿਤੀਸ਼ ਕੁਮਾਰ ਦਾ ਕੱਦ ਕਮਜ਼ੋਰ ਹੁੰਦਾ ਜਾ ਰਿਹਾ ਹੈ। ਭਾਜਪਾ ਨੂੰ ਸਾਲ 2015 ਨਾਲੋਂ ਰਾਜ 'ਚ ਜ਼ਿਆਦਾ ਸੀਟਾਂ ਮਿਲਦੀਆਂ ਪ੍ਰਤੀਤ ਹੋ ਰਹੀਆਂ ਹਨ। ਫਿਲਹਾਲ, ਭਾਜਪਾ 70 ਤੋਂ 80 ਸੀਟਾਂ 'ਤੇ ਕਬਜ਼ਾ ਕਰ ਸਕਦੀ ਹੈ। 2015 ਵਿੱਚ ਉਸ ਨੇ 53 ਸੀਟਾਂ ਜਿੱਤੀਆਂ ਸੀ। ਜੇਡੀਯੂ ਲਗਪਗ 20 ਤੋਂ 25 ਸੀਟਾਂ ਹਾਰ ਰਹੀ ਹੈ। ਇਸ ਨੂੰ 45 ਤੋਂ 50 ਸੀਟਾਂ ਮਿਲ ਸਕਦੀਆਂ ਹਨ।


ਇਹ ਐਨਡੀਏ ਦੇ ਦੋ ਸਗੇ ਤੇ ਛੋਟੇ-ਵੱਡੇ ਭਰਾਵਾਂ ਦੇ ਚੋਣ ਨਤੀਜਿਆਂ ਦੀ ਗੱਲ ਸੀ। ਮੌਜੂਦਾ ਨਤੀਜਿਆਂ ਨਾਲ ਬਿਹਾਰ ਤੇ ਐਨਡੀਏ ਵਿੱਚ ਬਹੁਤ ਕੁਝ ਬਦਲਣ ਵਾਲਾ ਹੈ। ਬਿਹਾਰ 'ਚ ਭਾਜਪਾ ਤੇ ਜੇਡੀਯੂ ਦੀ ਭੂਮਿਕਾ ਤੇ ਸਥਿਤੀ ਦੋਵੇਂ ਹੀ ਬਦਲ ਜਾਣਗੇ। ਜੇਡੀਯੂ ਹੁਣ ਤੱਕ ਬਿਹਾਰ ਵਿੱਚ ਭਾਜਪਾ ਦੇ ਵੱਡੇ ਭਰਾ ਦੀ ਭੂਮਿਕਾ ਨਿਭਾਉਂਦੀ ਸੀ। ਇਹ ਸੀਟ ਸ਼ੇਅਰਿੰਗ ਵਿੱਚ ਵੀ ਵੇਖਿਆ ਗਿਆ ਹੈ।

ਚੋਣਾਂ ਹਾਰਨ ਮਗਰੋਂ ਟਰੰਪ ਦੀ ਵੱਡੀ ਕਾਰਵਾਈ, ਮਾਰਕ ਐਸਪਰ ਨੂੰ ਕੀਤਾ ਟਰਮੀਨੇਟ

ਨਿਤੀਸ਼ ਕਹਿੰਦੇ ਰਹੇ ਹਨ ਕਿ ਅਸੀਂ ਬਿਹਾਰ ਵਿੱਚ ਰਾਜਨੀਤੀ ਕਰਾਂਗੇ, ਭਾਜਪਾ ਨੂੰ ਕੇਂਦਰ ਵਿੱਚ ਰਾਜਨੀਤੀ ਕਰਨੀ ਚਾਹੀਦੀ ਹੈ। ਵੱਡੇ ਅਤੇ ਛੋਟੇ ਭਰਾ ਦੀ ਭੂਮਿਕਾ 'ਚ ਤਬਦੀਲੀਆਂ ਇਕ ਜਾਂ ਦੋ ਸਾਲਾਂ 'ਚ ਨਹੀਂ, ਬਲਕਿ 20 ਸਾਲਾਂ 'ਚ ਹੋਈਆਂ ਹਨ। ਕੁਝ ਚੋਣਾਂ ਵਿੱਚ ਭਾਜਪਾ ਨੂੰ ਵੀ ਜੇਡੀਯੂ ਨਾਲੋਂ ਵਧੇਰੇ ਸੀਟਾਂ ਮਿਲੀਆਂ ਸੀ। ਇਸ ਦੇ ਬਾਵਜੂਦ ਜੇਡੀਯੂ ਤੇ ਨਿਤੀਸ਼ ਨੇ ਭਾਜਪਾ ਨੂੰ ਛੋਟਾ ਭਰਾ ਮੰਨਿਆ।

Bihar Election Results: NDA ਨੂੰ ਬਹੁਮਤ ਮਿਲਣ 'ਤੇ ਵੀ ਨੀਤੀਸ਼ ਬਣਨਗੇ ਮੁੱਖ ਮੰਤਰੀ?

ਇਸ ਵਾਰ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਅਤੇ ਜੇਡੀਯੂ ਦਰਮਿਆਨ 50-50 ਦਾ ਫਾਰਮੂਲਾ ਲਾਗੂ ਹੋਇਆ। ਇਸ ਦੇ ਬਾਵਜੂਦ ਜੇਡੀਯੂ ਨੇ 122 ਤੇ ਭਾਜਪਾ ਨੇ 121 ਸੀਟਾਂ ਲਈ ਚੋਣ ਲੜੀ। ਇਸ ਵਿੱਚ ਇਨ੍ਹਾਂ ਦੇ ਹੋਰ ਛੋਟੇ ਸਾਥੀ ਵੀ ਸ਼ਾਮਲ ਸੀ। ਇਸ ਤੋਂ ਪਹਿਲਾਂ ਹਰ ਚੋਣਾਂ 'ਚ ਜੇਡੀਯੂ ਆਪਣੇ ਆਪ ‘ਤੇ ਭਾਜਪਾ ਦੇ ਵੱਡੇ ਭਰਾ ਹੋਣ ਦਾ ਦਾਅਵਾ ਕਰਦਿਆਂ ਵਧੇਰੇ ਸੀਟਾਂ ਲੜਦਾ ਸੀ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ