ਮੁੰਬਈ: ਰਿਤਿਕ ਰੋਸ਼ਨ ਦਾ ਨਾਂ ਉਨ੍ਹਾਂ ਸਟਾਰਸ ‘ਚ ਸ਼ੁਮਾਰ ਹੈ ਜਿਨ੍ਹਾਂ ਨੇ ਆਪਣੇ ਫਿੱਟਨੈੱਸ ‘ਤੇ ਪੂਰਾ ਧਿਆਨ ਦਿੱਤਾ ਹੈ। ਜਲਦੀ ਹੀ ਰਿਤਿਕ ਬੈਕ-ਟੂ-ਬੈਕ ਦੋ ਫ਼ਿਲਮਾਂ ਕਰਨ ਵਾਲੇ ਹਨ। ਇਸ ਦਾ ਇੰਤਜ਼ਾਰ ਉਸ ਦੇ ਫੈਨਸ ਬੇਸਬਰੀ ਨਾਲ ਕਰ ਰਹੇ ਹਨ। ਇਸ ਤੋਂ ਪਹਿਲਾਂ ਰਿਤਿਕ ਦੀ ਵੀਡੀਓ ਨੇ ਸੋਸ਼ਲ ਮੀਡੀਆ ‘ਤੇ ਜ਼ਬਰਦਸਤ ਤਬਾਹੀ ਮਚਾ ਦਿੱਤੀ ਹੈ। ਵੀਡੀਓ ‘ਚ ਰਿਤਿਕ ਜਿੰਮ ‘ਚ ਪਸੀਨਾ ਵਹਾਉਂਦੇ ਨਜ਼ਰ ਆ ਰਹੇ ਹਨ।


ਇਸ ਵਾਇਰਲ ਵੀਡੀਓ ਨੂੰ ਰਿਤਿਕ ਦੇ ਫੈਨਸ ਦੇ ਨਾਲ-ਨਾਲ ਬਾਲੀਵੁੱਡ ਐਕਟਰ ਟਾਈਗਰ ਤੇ ਰਣਵੀਰ ਸਿੰਘ ਨੇ ਖੂਬ ਪਸੰਦ ਕੀਤਾ ਹੈ। ਉਨ੍ਹਾਂ ਨੇ ਰਿਤਿਕ ਦੀ ਵੀਡੀਓ ‘ਤੇ ਕੁਮੈਂਟ ਵੀ ਕੀਤਾ ਹੈ। ਇਸ ਦੇ ਨਾਲ ਹੀ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੇ ਹੋਏ ਰਿਤਿਕ ਨੇ ਲਿਖਿਆ ਕਿ ਕਦੇ ਨਹੀਂ ਸੋਚਿਆ ਸੀ ਕਿ ਮੁੜ ਵਾਪਸੀ ਕਰਨਾ ਇੰਨਾ ਮੁਸ਼ਕਲ ਹੋਵੇਗਾ।


ਦੱਸ ਦਈਏ ਕਿ ਰਿਤੀਕ ਤੇ ਟਾਈਗਰ ਸ਼ਰੌਫ ਜਲਦੀ ਹੀ ਯਸ਼ਰਾਜ ਬੈਨਰ ਦੀ ਫ਼ਿਲਮ ‘ਚ ਵਾਣੀ ਕਪੂਰ ਨਾਲ ਸਕਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ। ਟਾਈਗਰ ਡਾਂਸਿੰਗ ‘ਚ ਰਿਤਿਕ ਤੋਂ ਪ੍ਰੇਰਿਤ ਹਨ ਤੇ ਉਨ੍ਹਾਂ ਨਾਲ ਫ਼ਿਲਮ ‘ਚ ਕੰਮ ਕਰਨ ਨੂੰ ਲੈ ਕੇ ਕਾਪੀ ਉਤਸ਼ਾਹਤ ਵੀ ਹੈ।