ਬੂਟ ਕਾਂਡ ਮਗਰੋਂ ਐਮਪੀ ਰਾਓ ਨੇ ਦੱਸਿਆ ਕਿ ਉਹ ਬੱਚ ਗਏ, ਜੁੱਤਾ ਉਨ੍ਹਾਂ ਨੂੰ ਨਹੀਂ ਵੱਜਾ। ਉਨ੍ਹਾਂ ਕਿਹਾ ਕਿ ਉਹ ਜੁੱਤਾ ਸੁੱਟਣ ਬਾਰੇ ਜਾਣਕਾਰੀ ਲੈ ਰਹੇ ਹਨ। ਜਿਸ ਸਮੇਂ ਬੀਜੇਪੀ ਲੀਡਰ 'ਤੇ ਜੁੱਤਾ ਮਾਰਨ ਦੀ ਕੋਸ਼ਿਸ਼ ਕੀਤੀ ਗਈ ਉਦੋਂ ਉਹ ਤੇਜੱਸਵੀ ਯਾਦਵ ਤੇ ਸਾਧਵੀ ਪ੍ਰਗਿਆ ਠਾਕੁਰ ਬਾਰੇ ਬਿਆਨ ਦੇ ਰਹੇ ਸਨ। ਇੰਨੇ ਵਿੱਚ ਇੱਕ ਵਿਅਕਤੀ ਉੱਠਿਆ ਤੇ ਉਸ ਨੇ ਸਟੇਜ ਵੱਲ ਜੁੱਤਾ ਵਗਾਹ ਮਾਰਿਆ।
ਐਮਪੀ 'ਤੇ ਜੁੱਤਾ ਸੁੱਟਣ ਵਾਲੇ ਵਿਅਕਤੀ ਨੂੰ ਪਾਰਟੀ ਵਰਕਰ ਜ਼ਬਰਦਸਤੀ ਬਾਹਰ ਵੱਲ ਲੈ ਗਏ। ਉਸ ਨਾਲ ਕੀ ਸਲੂਕ ਕੀਤਾ ਗਿਆ, ਇਸ ਬਾਰੇ ਜਾਣਕਾਰੀ ਹਾਲੇ ਆਉਣੀ ਬਾਕੀ ਹੈ। ਜੁੱਤਾ ਸੁੱਟਣ ਵਾਲੇ ਨੇ ਆਪਣੀ ਜੇਬ ਵਿੱਚੋਂ ਵਿਜ਼ਿਟਿੰਗ ਕਾਰਡ ਕੱਢ ਕੇ ਸੁੱਟਿਆ ਜਿਸ 'ਤੇ ਸ਼ਕਤੀ ਭਾਰਗਵ ਨਾਂਅ ਦੇ ਵਿਅਕਤੀ ਦੇ ਵੇਰਵੇ ਦਿੱਤੇ ਹੋਏ ਸਨ।
ਦੇਖੋ ਵੀਡੀਓ-