ਮੁੰਬਈ: ਲੋਕ ਸਭਾ ਚੋਣਾਂ ‘ਚ ਦੱਖਣੀ ਮੁੰਬਈ ਸੀਟ ਤੋਂ ਕਾਂਗਰਸ ਦੀ ਟਿਕਟ ‘ਚ ਚੋਣ ਮੈਦਾਨ ‘ਚ ਉੱਤਰੇ ਮਿਲਿੰਦ ਦੇਵਡਾ ਨੇ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ‘ਚ ਆਮ ਤੋਂ ਖਾਸ ਹਰ ਵਿਅਕਤੀ ਦੱਖਣੀ ਮੁੰਬਈ ਲਈ ਮੀਲਿੰਦ ਨੂੰ ਸਭ ਤੋਂ ਚੰਗਾ ਉਮੀਦਵਾਰ ਕਹਿ ਰਿਹਾ ਹੈ।

ਮਿਲਿੰਦ ਦੇਵਡਾ ਵੱਲੋਂ ਸ਼ੇਅਰ ਕੀਤੇ ਵੀਡੀਓ ‘ਚ ਰਿਲਾਇੰਸ ਦੇ ਚੇਅਰਮੈਨ ਮੁਕੇਸ਼ ਅੰਬਾਨੂ ਤੇ ਕੋਟਕ ਮਹਿੰਦਰਾ ਗਰੁੱਪ ਦੇ ਮਾਕਲ ਉਦੇ ਕੋਟਕ ਨੇ ਉਨ੍ਹਾਂ ਨੂੰ ਆਪਣਾ ਸਮਰਥਨ ਦਿੱਤਾ ਹੈ। ਇਸ ਤੋਂ ਇਲਾਵਾ ਕਈ ਛੋਟੇ ਦੁਕਾਨਦਾਰਾਂ ਤੇ ਕਾਰੋਬਾਰੀਆਂ ਨੇ ਵੀ ਮਿਲਿੰਦ ਦਾ ਸਾਥ ਦਿੱਤਾ ਹੈ।


ਟਵੀਟ ‘ਚ ਮੁਕੇਸ਼ ਅੰਬਾਨੀ ਕਹਿ ਰਹੇ ਹਨ, “ਮਿਲਿਦ ਇਜ਼ ਦ ਮੈਨ ਫਾਰ ਸਾਉਥ ਮੁੰਬਈ।” ਉਧਰ ਉਦੇ ਕੋਟਕ ਕਹਿ ਰਹੇ ਹਨ, “ਮਿਲਿੰਦ ਟਰੂਲੀ ਰਿਪ੍ਰੈਜੈਂਟ”। ਮੁਕੇਸ਼ ਅੰਬਾਨੀ ਤੇ ਮਿਲਿੰਦ ਦੇਵਡਾ ਪਰਿਵਾਰ ‘ਚ ਕਾਫੀ ਪੁਰਾਣੇ ਰਿਸ਼ਤੇ ਹਨ। ਸ਼ਾਇਦ ਇਸੇ ਲਈ ਉਹ ਮਿਲਿਦ ਲਈ ਪ੍ਰਚਾਰ ਕਰ ਰਹੇ ਹਨ।

ਨੋਟ: ਏਬੀਪੀ ਨਿਊਜ਼ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ।