Confirmed News: ਹਿਮਾਂਸ਼ੀ ਖੁਰਾਣਾ ਨੇ ਅਸੀਮ ਰਿਆਜ਼ ਨਾਲ ਪਿਆਰ ਦੀ ਖ਼ਬਰ 'ਤੇ ਲਾਈ ਮੋਹਰ

ਏਬੀਪੀ ਸਾਂਝਾ   |  12 Mar 2020 02:19 PM (IST)

ਹਿਮਾਂਸ਼ੀ ਨੇ ਕਿਹਾ ਕਿ ਉਹ ਅਸੀਮ ਦੇ ਪਰਿਵਾਰ ਨੂੰ ਮਿਲੀ ਹੈ ਤੇ ਹੁਣ ਉਨ੍ਹਾਂ ਵਿੱਚ ਸਭ ਕੁਝ ਠੀਕ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਮ ਦੇ ਪਰਿਵਾਰ ਨੂੰ ਮਿਲਣਾ ਬਹੁਤ ਵਧੀਆ ਤਜਰਬਾ ਰਿਹਾ ਹੈ।

ਮੁੰਬਈ: ਟੀਵੀ ਰਿਐਲਿਟੀ ਸ਼ੋਅ 'ਬਿੱਗ ਬੌਸ 13' ਫੇਮ ਹਿਮਾਂਸ਼ੀ ਖੁਰਾਣਾ ਤੇ ਅਸੀਮ ਰਿਆਜ਼ ਇਨ੍ਹੀਂ ਦਿਨੀਂ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰ ਰਹੇ ਹਨ। ਦੋਵੇਂ ਜਲਦੀ ਹੀ ਇੱਕ ਮਿਊਜ਼ਿਕ ਵੀਡੀਓ 'ਚ ਇਕੱਠੇ ਆਉਣ ਵਾਲੇ ਹਨ। ਬਿੱਗ ਬੌਸ 13 ਦੇ ਘਰ 'ਚ ਦੋਵੇਂ ਇੱਕ-ਦੂਜੇ ਦੇ ਨੇੜੇ ਆ ਗਏ ਸੀ। ਇਸ ਦੇ ਨਾਲ ਹੀ ਸ਼ੋਅ ਦੇ ਖ਼ਤਮ ਹੋਣ ਤੋਂ ਬਾਅਦ ਵੀ, ਦੋਵਾਂ ਦੀ ਦੋਸਤੀ ਹੋਰ ਡੂੰਘੀ ਹੋ ਗਈ। ਅਜਿਹੀਆਂ ਖ਼ਬਰਾਂ ਵੀ ਹਨ ਕਿ ਦੋਵੇਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ।

ਅਜਿਹੀ 'ਚ ਹਾਲ ਹੀ ਵਿੱਚ ਹਿਮਾਂਸ਼ੀ ਨੇ ਆਪਣੇ ਰਿਸ਼ਤੇ ਦਾ ਖੁਲਾਸਾ ਕਰਦਿਆਂ ਕਿਹਾ ਕਿ ਉਹ ਅਸੀਮ ਨੂੰ ਡੇਟ ਕਰ ਰਹੀ ਹੈ।

ਹਾਲਾਂਕਿ, ਉਨ੍ਹਾਂ ਨੂੰ ਵਿਆਹ ਕਰਾਉਣ ਦੀ ਕੋਈ ਕਾਹਲੀ ਨਹੀਂ। ਹਿਮਾਂਸ਼ੀ ਨੇ ਕਿਹਾ ਕਿ ਉਹ ਅਸੀਮ ਦੇ ਪਰਿਵਾਰ ਨੂੰ ਮਿਲੀ ਹੈ ਤੇ ਹੁਣ ਉਨ੍ਹਾਂ ਦੇ ਵਿੱਚ ਸਭ ਕੁਝ ਠੀਕ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਮ ਦੇ ਪਰਿਵਾਰ ਨੂੰ ਮਿਲਣਾ ਬਹੁਤ ਵਧੀਆ ਤਜਰਬਾ ਰਿਹਾ ਹੈ।
ਲੋਕ ਮਹਿਸੂਸ ਕਰਦੇ ਹਨ ਕਿ ਸਭ ਕੁਝ ਬਿੱਗ ਬੌਸ ਦੇ ਅੰਦਰ ਫੇਕ ਹੋਇਆ, ਇਸ ਲਈ ਬਹੁਤ ਜ਼ਿਆਦਾ ਕੰਫਿਊਜ਼ਨ ਹੈ। ਇਹ ਉਦੋਂ ਤਕ ਸਪੱਸ਼ਟ ਨਹੀਂ ਹੁੰਦਾ ਜਦੋਂ ਤੱਕ ਤੁਸੀਂ ਬਾਹਰ ਨਹੀਂ ਆ ਜਾਂਦੇ ਅਤੇ ਚੀਜ਼ਾਂ ਸਾਫ ਨਹੀਂ ਕਰਦੇ। ਸਭ ਕੁਝ ਹੁਣ ਚੰਗਾ ਹੈ।- ਹਿਮਾਂਸ਼ੀ ਖੁਰਾਣਾ
ਇਸ ਤੋਂ ਇਲਾਵਾ ਹਿਮਾਂਸ਼ੀ ਨੇ ਅਸੀਮ ਦੇ ਫਸਟ ਰਨਅਪ ਬਾਰੇ ਕਿਹਾ, ਹਾਰ ਜਾਣ ਦੇ ਬਾਵਜੂਦ ਅਸੀਮ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ। ਇਸ ਲਈ ਇਸ ਤੋਂ ਕੋਈ ਫਰਕ ਨਹੀਂ ਪੈਂਦਾ।
© Copyright@2026.ABP Network Private Limited. All rights reserved.