ਟੀ-20 ਵਰਲਡ ਕੱਪ ਦੇਖਣ ਪਹੁੰਚਿਆ ਕੋਰੋਨਾ ਪੀੜਤ ਬੰਦਾ, ਮੱਚਿਆ ਕੋਹਰਾਮ

ਏਬੀਪੀ ਸਾਂਝਾ Updated at: 12 Mar 2020 11:50 AM (IST)

ਮੈਲਬਰਨ ਕ੍ਰਿਕਟ ਗਰਾਉਂਡ (ਐਮਸੀਜੀ) ਵਿੱਚ ਖੇਡੇ ਗਏ ਆਈਸੀਸੀ ਮਹਿਲਾ ਟੀ-20 ਵਰਲਡ ਕੱਪ ਦਾ ਫਾਈਨਲ ਮੈਚ ਦੇਖਣ ਲਈ 86174 ਲੋਕ ਪਹੁੰਚੇ ਸੀ।

NEXT PREV
ਨਵੀਂ ਦਿੱਲੀ: ਆਈਸੀਸੀ ਮਹਿਲਾ ਟੀ-20 ਵਰਲਡ ਕੱਪ ਦਾ ਫਾਈਨਲ ਮੈਲਬਰਨ ਕ੍ਰਿਕਟ ਗਰਾਉਂਡ (ਐਮਸੀਜੀ) 'ਚ ਭਾਰਤੀ ਮਹਿਲਾ ਟੀਮ ਤੇ ਆਸਟਰੇਲੀਆ ਵਿਚਾਲੇ ਖੇਡਿਆ ਗਿਆ। ਹੁਣ ਖ਼ਬਰ ਸਾਹਮਣੇ ਆਈ ਹੈ ਕਿ ਇੱਥੇ ਇੱਕ ਕੋਰੋਨਵਾਈਰਸ ਨਾਲ ਪੀੜਤ ਆਦਮੀ ਵੀ ਪਹੁੰਚ ਗਿਆ ਸੀ। ਇਸ ਦੀ ਜਾਣਕਾਰੀ ਦਿੰਦੇ ਹੋਏ ਐਮਸੀਜੀ ਪ੍ਰਬੰਧਨ ਨੇ ਦੱਸਿਆ ਹੈ ਕਿ ਫਾਈਨਲ ਵਿੱਚ ਪਹੁੰਚਣ ਵਾਲਾ ਵਿਅਕਤੀ ਕੋਵਿਡ-19 ਅਰਥਾਤ ਕੋਰੋਨਾਵਾਇਰਸ ਨਾਲ ਸੰਕਰਮਿਤ ਸੀ।




ਦੱਸ ਦੇਈਏ ਕਿ ਮੈਲਬਰਨ ਕ੍ਰਿਕਟ ਗਰਾਉਂਡ (ਐਮਸੀਜੀ) ਵਿੱਚ ਖੇਡੇ ਗਏ ਆਈਸੀਸੀ ਮਹਿਲਾ ਟੀ-20 ਵਰਲਡ ਕੱਪ ਦਾ ਫਾਈਨਲ ਮੈਚ ਦੇਖਣ ਲਈ 86174 ਲੋਕ ਪਹੁੰਚੇ, ਜੋ ਇੱਕ ਰਿਕਾਰਡ ਹੈ। ਇਸ ਤੋਂ ਪਹਿਲਾਂ ਕਦੇ ਵੀ ਇੰਨੀ ਵੱਡੀ ਗਿਣਤੀ 'ਚ ਲੋਕ ਔਰਤਾਂ ਦਾ ਕ੍ਰਿਕਟ ਮੈਚ ਦੇਖਣ ਨਹੀਂ ਪਹੁੰਚੇ।


ਐਤਵਾਰ, 8 ਮਾਰਚ ਨੂੰ ਆਈਸੀਸੀ ਮਹਿਲਾ ਟੀ-20 ਵਰਲਡ ਕੱਪ ਦਾ ਫਾਈਨਲ ਦੇਖਣ ਆਇਆ ਇੱਕ ਵਿਅਕਤੀ ਕੋਵਿਡ-19 ਤੋਂ ਸੰਕਰਮਿਤ ਪਾਇਆ ਗਿਆ।" ਉਨ੍ਹਾਂ ਕਿਹਾ, ‘ਸਿਹਤ ਤੇ ਜਨਤਕ ਸੇਵਾਵਾਂ ਵਿਭਾਗ ਨੇ ਵਿਅਕਤੀ ਨੂੰ ਇਲਾਜ ਕਰਨ ਦੀ ਸਲਾਹ ਦਿੱਤੀ ਹੈ ਤੇ ਇਸ ਨੇ ਕੋਵਿਡ-19 ਦੇ ਫੈਲਣ ਨੂੰ ਲੋਕਾਂ ਤੇ ਇਸ ਦੇ ਆਸਪਾਸ ਦੇ ਸਟਾਫ 'ਚ ਘੱਟ ਜ਼ੋਖਮ ਵਜੋਂ ਦਰਸਾਇਆ ਹੈ। ਇਹ ਵਿਅਕਤੀ ਐਮਸੀਜੀ ਦੇ ਸੈਕਸ਼ਨ N42 'ਚ ਨਾਰਦਰਨ ਸਟੈਂਡ ਦੇ ਪੱਧਰ 2 'ਤੇ ਬੈਠਾ ਹੋਇਆ ਸੀ।- ਐਮਸੀਜੀ ਪ੍ਰਬੰਧਨ


ਸਿਹਤ ਤੇ ਜਨਤਕ ਸੇਵਾਵਾਂ ਵਿਭਾਗ ਨੇ ਸਲਾਹ ਦਿੱਤੀ ਹੈ ਕਿ ਐਨ 42 'ਚ ਬੈਠੇ ਲੋਕਾਂ ਨੂੰ ਆਪਣੀ ਆਮ ਰੁਟੀਨ ਜਾਰੀ ਰੱਖਣੀ ਚਾਹੀਦੀ ਹੈ ਤੇ ਸਫਾਈ ਵੱਲ ਵਧੇਰੇ ਧਿਆਨ ਦੇਣਾ ਚਾਹੀਦਾ ਹੈ। ਇਹ ਵੀ ਕਿਹਾ ਗਿਆ ਹੈ ਕਿ ਜੇ ਤੁਹਾਨੂੰ ਖਾਂਸੀ ਤੇ ਜ਼ੁਕਾਮ ਵਰਗੇ ਲੱਛਣ ਮਹਿਸੂਸ ਹੁੰਦੇ ਹਨ, ਤਾਂ ਡਾਕਟਰ ਦੀ ਸਲਾਹ ਜ਼ਰੂਰ ਲਿਓ।

- - - - - - - - - Advertisement - - - - - - - - -

© Copyright@2024.ABP Network Private Limited. All rights reserved.