ਬਦਾਮ ਨੂੰ ਡਰਾਈਫਰੂਟਸ ਦਾ ਰਾਜਾ ਮੰਨਿਆ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਬਦਾਮ ਹਰ ਕਿਸੇ ਲਈ ਸਿਹਤਮੰਦ ਨਹੀਂ ਹੋ ਸਕਦੇ। ਆਓ ਜਾਣਦੇ ਹਾਂ ਕਿਹੜੇ ਲੋਕਾਂ ਨੂੰ ਬਦਾਮ ਨਹੀਂ ਖਾਣੇ ਚਾਹੀਦੇ।


-ਜੇਕਰ ਤੁਸੀਂ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਨਾਲ ਜੂਝ ਰਹੇ ਹੋ ਤਾਂ ਤੁਹਾਨੂੰ ਬਦਾਮ ਖਾਣ 'ਚ ਸਾਵਧਾਨੀ ਵਰਤਣੀ ਚਾਹੀਦੀ ਹੈ। ਮੁੱਠੀ ਭਰ ਕੇ ਬਦਾਮ 'ਚ ਲਗਭਗ 170 ਗ੍ਰਾਮ ਫਾਈਬਰ ਹੁੰਦਾ ਹੈ, ਜਦਕਿ ਸ਼ਰੀਰ ਨੂੰ ਰੋਜ਼ਾਨਾ 25 ਤੋਂ 40 ਗ੍ਰਾਮ ਫਾਈਬਰ ਦੀ ਹੀ ਲੋੜ ਹੁੰਦੀ ਹੈ। ਜ਼ਿਆਦਾ ਬਦਾਮ ਨਾਲ ਕਬਜ਼ ਜਾਂ ਲੂਜ਼ ਮੋਸ਼ਨ ਦੀ ਸਮੱਸਿਆ ਪੈਦਾ ਹੋ ਸਕਦੀ ਹੈ।

- ਜੇਕਰ ਤੁਸੀਂ ਕੋਈ ਦਵਾਈ ਖਾਂਦੇ ਹੋ ਤਾਂ ਬਦਾਮ ਦੀ ਮਾਤਰਾ 'ਤੇ ਧਿਆਨ ਦੇਣ ਦੀ ਜ਼ਰੂਰਤ ਹੈ। ਬਦਾਮ 'ਚ ਕਾਫੀ ਮਾਤਰਾ 'ਚ ਮੈਗਨੀਸ਼ੀਅਮ ਹੁੰਦਾ ਹੈ, ਜੋ ਤੁਹਾਡੇ ਸ਼ਰੀਰ 'ਤੇ ਦਵਾਈਆਂ ਦਾ ਅਸਰ ਘੱਟ ਕਰ ਸਕਦਾ ਹੈ।

-ਹਾਲਾਂਕਿ ਜੇ ਤੁਸੀਨ ਵਜ਼ਨ ਘਟਾ ਰਹੇ ਹੋ ਤਾਂ ਬਦਾਮ ਮਦਦ ਕਰ ਸਕਦੇ ਹਨ, ਪਰ ਨਿਯਮਿਤ ਤੇ ਨਿਯੰਤਰਿਤ ਮਾਤਰਾ 'ਚ। ਬਦਾਮ 'ਚ ਕਾਫੀ ਕੈਲਰੀਸ ਤੇ ਫੈਟ ਹੁੰਦੀ ਹੈ। ਜ਼ਿਆਦਾ ਮਾਤਰਾਂ 'ਚ ਬਦਾਮ ਖਾਣਾ ਤੁਹਾਡੇ ਯਤਨਾਂ 'ਤੇ ਪਾਣੀ ਫੇਰ ਸਕਦਾ ਹੈ।

ਇਹ ਵੀ ਪੜ੍ਹੋ: