ਨਵੀਂ ਦਿੱਲੀ: ਕੋਰੋਨਵਾਇਰਸ ਦੇ ਡਰ ਕਾਰਨ ਚਿਕਨ ਤੇ ਮਟਨ ਦੀ ਵਿਕਰੀ ਘਟਣ ਨਾਲ 'ਕਟਹਲ' (ਜੈਕਫਰੂਟ) ਵਧੀਆ ਵਿਕਲਪ ਵਜੋਂ ਉੱਭਰਿਆ ਹੈ। ‘ਕਟਹਲ’ ਹੁਣ ਪ੍ਰਤੀ ਕਿਲੋਗ੍ਰਾਮ 120 ਰੁਪਏ ਵਿੱਕ ਰਹੀ ਹੈ ਜੋ ਆਮ ਤੌਰ 'ਤੇ 50 ਰੁਪਏ ਪ੍ਰਤੀ ਕਿਲੋਗ੍ਰਾਮ 'ਚ ਵਿਕਦਾ ਸੀ ਜੋ ਆਮ ਨਾਲੋਂ 70 ਰੁਪਏ ਵਧੇਰੇ ਹੈ।

ਦਰਅਸਲ 'ਚ ਕਟਹਲ ਹੁਣ ਚਿਕਨ ਨਾਲੋਂ ਉੱਚੇ ਭਾਅ 'ਤੇ ਹੈ ਜਦੋਂਕਿ ਚਿਕਨ ਮਾੜੀ ਮੰਗ ਕਾਰਨ 80 ਰੁਪਏ ਪ੍ਰਤੀ ਕਿੱਲੋ ਵਿਕ ਰਿਹਾ ਹੈ।

ਇੱਕ ਸ਼ਾਕਾਹਾਰੀ ਪਰਿਵਾਰ ਨੇ ਕਿਹਾ ਕਿ ਮਟਨ ਬਿਰੀਆਨੀ ਨਾਲੋਂ ਕਟਹਲ ਦੀ ਬਿਰੀਆਨੀ ਵਧੇਰੇ ਵਧੀਆ ਹੈ। ਇਸ ਦਾ ਸਵਾਦ ਵੀ ਕਾਫ਼ੀ ਚੰਗਾ ਹੈ। ਇਕੋ ਮੁਸ਼ਕਲ ਇਹ ਹੈ ਕਿ ‘ਕਟਹਲ’ ਹੁਣ ਸਬਜ਼ੀ ਮੰਡੀ 'ਚ ਸੋਲਡ ਆਉਟ ਹੈ ਤੇ ਉਸ ਨੂੰ ਲੱਭਣਾ ਮੁਸ਼ਕਲ ਹੋ ਗਿਆ ਹੈ।

ਕੋਰੋਨਾਵਾਇਰਸ ਦੇ ਡਰ ਨੇ ਪੋਲਟਰੀ ਬਿਜਨਸ ਨੂੰ ਕਾਫੀ ਸਖ਼ਤ ਸੱਟ ਮਾਰੀ ਹੈ ਤੇ ਪੋਲਟਰੀ ਫਾਰਮ ਐਸੋਸੀਏਸ਼ਨ ਨੇ ਹਾਲ ਹੀ ਵਿੱਚ ਗੋਰਖਪੁਰ ਵਿੱਚ ਇੱਕ ਚਿਕਨ ਮੇਲਾ ਲਗਾਇਆ ਹੈ ਤਾਂ ਜੋ ਇਸ ਭੁਲੇਖੇ ਨੂੰ ਦੂਰ ਕੀਤਾ ਜਾ ਸਕੇ ਕਿ ਪੰਛੀ ਇਸ ਵਾਇਰਸ ਦੇ ਜ਼ਿੰਮੇਦਾਰ ਹਨ।