ਨਵੀਂ ਦਿੱਲੀ: ਭਾਰਤੀ ਰਸੋਈ 'ਚ ਆਮ ਤੌਰ 'ਤੇ ਮਿਲ ਜਾਣ ਵਾਲੇ ਮਸਾਲਿਆਂ 'ਚੋਂ ਅਦਰਕ ਇੱਕ ਹੈ। ਅਦਰਕ ਇੱਕ ਸੁਪਰਫੂਡ ਹੈ ਤੇ ਇਹ ਰੋਜ਼ਾਨਾ ਖਾਣ ਨਾਲ ਸ਼ਰੀਰ ਨੂੰ ਕਈ ਤਰ੍ਹਾਂ ਦੇ ਫਾਇਦੇ ਮਿਲਦੇ ਹਨ। ਅਦਰਕ ਵਜ਼ਨ ਘਟਾਉਣ 'ਚ ਵੀ ਫਾਇਦੇਮੰਦ ਹੈ। ਇੱਕ ਰਿਸਰਚ ਮੁਤਾਬਕ ਇਹ ਲੰਬੇ ਸਮੇਂ ਤੱਕ ਭੁੱਖ ਲੱਗਣ ਤੋਂ ਰੋਕਣ 'ਚ ਮਦਦ ਕਰਦਾ ਹੈ।


ਇਹ ਬਲੱਡ ਸ਼ੂਗਰ ਤੇ ਸੀਰਮ ਕੋਲੇਸਟਰੋਲ ਦੇ ਪੱਧਰ ਨੂੰ ਬੈਲੇਂਸ ਰੱਖਦਾ ਹੈ। ਤਾਂ ਤੁਹਾਨੂੰ ਅਦਰਕ ਦੀ ਚਾਹ ਦਾ ਸੇਵਨ ਕਰਨਾ ਚਾਹੀਦਾ ਹੈ। ਅਦਰਕ ਦੀ ਚਾਹ ਤਣਾਅ ਦੇ ਪੱਧਰ ਨੂੰ ਘੱਟ ਕਰਨ 'ਚ ਮਦਦ ਕਰ ਸਕਦੀ ਹੈ। ਤਣਾਅ ਮੋਟਾਪੇ ਦਾ ਇੱਕ ਮੁੱਖ ਕਾਰਨ ਹੈ।

ਅਦਰਕ ਦੀ ਚਾਹ ਬਨਾਉਣ ਦਾ ਤਰੀਕਾ:
ਪਾਣੀ ਨੂੰ ਉਬਾਲੋ ਤੇ ਫਿਰ ਇਸ 'ਚ ਅਦਰਕ ਕਦੂਕਸ ਕਰ ਕੇ ਪਾ ਦਿਓ। ਇਸ ਨੂੰ 5 ਮਿੰਟ ਤੱਕ ਉਬਲਣ ਦਵੋ। ਸਵਾਦ ਲਈ ਸ਼ਹਿਦ ਜਾਂ ਗੁੜ ਪਾ ਦਿਓ। ਫਿਰ ਇਸ ਨੂੰ ਪੀ ਲਵੋ।

ਇਹ ਵੀ ਪੜ੍ਹੋ:

ਨੋਟ: ਇਹ ਸਭ ਖੋਜ ਦੇ ਦਾਅਵੇ ਹਨ। ‘ਏਬੀਪੀ ਸਾਂਝਾ’ ਇਸ ਦੀ ਪੁਸ਼ਟੀ ਨਹੀਂ ਕਰਦਾ।