ਬਾਲੀਵੁੱਡ ਐਕਟਰ ਏਜਾਜ਼ ਖਾਨ ਨੂੰ ਮੁੰਬਈ ਪੁਲਿਸ ਨੇ ਕੀਤੀ ਗ੍ਰਿਫਤਾਰ, ਲੱਗੇ ਗੰਭੀਰ ਇਲਜ਼ਾਮ

ਏਬੀਪੀ ਸਾਂਝਾ Updated at: 18 Apr 2020 07:54 PM (IST)

ਅਦਾਕਾਰ ਏਜਾਜ਼ ਖਾਨ ਨੂੰ ਖਾਰ ਥਾਣੇ 'ਚ ਮਾਣਹਾਨੀ, ਨਫ਼ਰਤ ਭਰੇ ਭਾਸ਼ਣ ਅਤੇ ਮਨ੍ਹਾ ਕੀਤੇ ਆਦੇਸ਼ਾਂ ਦੀ ਉਲੰਘਣਾ ਦੇ ਦੋਸ਼ 'ਚ ਉਸ ਵਿਰੁੱਧ ਕੇਸ ਦਰਜ ਉਸਨੂੰ ਗ੍ਰਿਫਤਾਰ ਕੀਤਾ ਗਿਆ ਹੈ।

NEXT PREV
ਮੁੰਬਈ- ਬਾਲੀਵੁੱਡ ਅਦਾਕਾਰ ਏਜਾਜ਼ ਖਾਨ ਨੂੰ ਮੁਬੰਈ ਦੇ ਖਾਰ ਥਾਣੇ 'ਚ ਮਾਣਹਾਨੀ, ਨਫ਼ਰਤ ਭਰੇ ਭਾਸ਼ਣ ਅਤੇ ਮਨ੍ਹਾ ਕੀਤੇ ਆਦੇਸ਼ਾਂ ਦੀ ਉਲੰਘਣਾ ਦੇ ਦੋਸ਼ 'ਚ ਉਸ ਵਿਰੁੱਧ ਕੇਸ ਦਰਜ ਕਰ ਉਸਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਅਦਾਕਾਰ ਏਜਾਜ਼ ਖਾਨ ਨੇ ਹਾਲ ਹੀ ਵਿੱਚ ਇੱਕ ਫੇਸਬੁੱਕ ਲਾਈਵ ਗੱਲਬਾਤ ਵਿੱਚ ਕੁਝ ਵਿਵਾਦਪੂਰਨ ਟਿੱਪਣੀਆਂ ਕੀਤੀਆਂ ਸਨ। ਉਸਨੇ ਕਥਿਤ ਤੌਰ 'ਤੇ ਫਿਰਕੂ ਬਿਆਨ ਦਿੱਤਾ,

"ਜੇ ਕੋਈ ਕੀੜੀ ਮਰ ਜਾਂਦੀ ਹੈ, ਤਾਂ ਮੁਸਲਮਾਨ ਜ਼ਿੰਮੇਵਾਰ ਹੁੰਦਾ ਹੈ, ਜੇ ਇੱਕ ਹਾਥੀ ਮਰ ਜਾਂਦਾ ਹੈ, ਤਾਂ ਮੁਸਲਮਾਨ ਜ਼ਿੰਮੇਵਾਰ ਹੁੰਦਾ ਹੈ। ਜੇਕਰ ਦਿੱਲੀ ਵਿੱਚ ਭੂਚਾਲ ਆਇਆ ਤਾਂ ਇੱਕ ਮੁਸਲਮਾਨ ਜ਼ਿੰਮੇਵਾਰ ਹੈ, ਭਾਵ ਇੱਕ ਮੁਸਲਮਾਨ ਕਿਸੇ ਵੀ ਘਟਨਾ ਲਈ ਜ਼ਿੰਮੇਵਾਰ ਹੈ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਸ ਸਾਜਿਸ਼ ਲਈ ਕੌਣ ਜ਼ਿੰਮੇਵਾਰ ਹੈ? ”-


ਖਾਨ ਖਿਲਾਫ ਖਾਰ ਥਾਣਾ ਵਿੱਚ ਆਈਪੀਸੀ ਦੀ ਧਾਰਾ 153 ਏ, 121,117,188,501,504 ਅਤੇ 505 (2) ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।

- - - - - - - - - Advertisement - - - - - - - - -

© Copyright@2024.ABP Network Private Limited. All rights reserved.