Year Ender 2019: ਇਸ ਸਾਲ ਇਨ੍ਹਾਂ ਬਾਲੀਵੁੱਡ ਹਸਤੀਆਂ ਨੇ ਕੀਤੇ ਵਿਆਹ
ਬਰੂਨਾ ਅਬਦੁੱਲਾ ਅਤੇ ਏਲਨ ਫਰੇਜ਼ਰ: ਬਰੂਨਾ ਅਬਦੁੱਲਾ ਨੇ ਮਈ 'ਚ ਏਲਨ ਫਰੇਜ਼ਰ ਨਾਲ ਵਿਆਹ ਕੀਤਾ। ਜਦੋਂ ਬਰੂਨਾ ਦਾ ਵਿਆਹ ਹੋਇਆ ਸੀ ਤਾਂ ਉਹ ਪੰਜ ਮਹੀਨਿਆਂ ਦੀ ਗਰਭਵਤੀ ਸੀ। ਇਸ ਸਾਲ 31 ਅਗਸਤ ਨੂੰ ਇਸ ਜੋੜੇ ਨੇ ਇਸਾਬੇਲਾ ਨਾਂ ਦੀ ਇੱਕ ਬੱਚੀ ਨੂੰ ਜਨਮ ਦਿੱਤਾ।
ਨੀਤੀ ਮੋਹਨ ਅਤੇ ਨਿਹਾਰ ਪਾਂਡਿਆ: ਗਾਇਕਾ ਨੀਤੀ ਮੋਹਨ ਨੇ 15 ਫਰਵਰੀ ਨੂੰ ਹੈਦਰਾਬਾਦ 'ਚ ਐਕਟਰ ਨਿਹਾਰ ਪਾਂਡਿਆ ਨਾਲ ਵਿਆਹ ਕਰਵਾ ਲਿਆ। ਨੀਤੀ-ਨਿਹਾਰ ਦਾ ਵਿਆਹ ਵੈਲੇਨਟਾਈਨ ਵੀਕ ਵਿੱਚ ਹੋਇਆ ਸੀ।
ਪ੍ਰਤੀਕ ਬੱਬਰ ਅਤੇ ਸਾਨਿਆ ਸਾਗਰ: ਪ੍ਰਤੀਕ ਬੱਬਰ ਨੇ 23 ਜਨਵਰੀ ਨੂੰ ਲਖਨਊ 'ਚ ਸਾਨਿਆ ਨਾਲ ਵਿਆਹ ਕੀਤਾ ਸੀ। ਵਿਆਹ 'ਚ ਕਈ ਜਾਣੇ-ਪਛਾਣੇ ਰਾਜਨੇਤਾ ਸ਼ਾਮਲ ਹੋਏ। ਸਾਨਿਆ ਬਸਪਾ ਨੇਤਾ ਪਵਨ ਸਾਗਰ ਦੀ ਬੇਟੀ ਹੈ।
ਆਰਤੀ ਛਾਬੜੀਆ ਅਤੇ ਵਿਸਾਰਦ ਬਦੇਸੀ: 'ਅਵਾਰਾ ਪਾਗਲ ਦੀਵਾਨਾ' 'ਚ ਅਕਸ਼ੈ ਕੁਮਾਰ ਨਾਲ ਕੰਮ ਕਰਨ ਵਾਲੀ ਬਾਲੀਵੁੱਡ ਐਕਟਰਸ ਆਰਤੀ ਨੇ ਇਸ ਸਾਲ 23 ਜੂਨ ਨੂੰ ਇੱਕ ਨਿਜੀ ਸਮਾਰੋਹ 'ਚ ਮਾਰੀਸ਼ਸ ਸਥਿਤ ਟੈਕਸ ਸਲਾਹਕਾਰ ਵਿਸ਼ਾਰਦ ਨਾਲ ਵਿਆਹ ਕੀਤਾ ਸੀ।
ਪੂਜਾ ਬੱਤਰਾ ਅਤੇ ਨਵਾਬ ਸ਼ਾਹ: ਸਾਬਕਾ ਮਿਸ ਇੰਡੀਆ ਇੰਟਰਨੈਸ਼ਨਲ ਅਤੇ ਬਾਲੀਵੁੱਡ ਐਕਟਰਸ ਪੂਜਾ ਬਤਰਾ ਨੇ ਇਸ ਸਾਲ ਜੁਲਾਈ 'ਚ ਐਕਟਰ ਨਵਾਬ ਸ਼ਾਹ ਨਾਲ ਵਿਆਹ ਕਰਵਾ ਲਿਆ ਸੀ। ਉਸ ਦੇ ਵਿਆਹ 'ਚ ਸਿਰਫ ਨੇੜਲੇ ਰਿਸ਼ਤੇਦਾਰ ਅਤੇ ਦੋਸਤ ਸ਼ਾਮਲ ਹੋਏ।