ਬੁੱਢੇ ਮਗਰੋਂ ਸਲਮਾਨ ਨੇ ਦਿਖਾਇਆ ‘ਜਵਾਨੀ ਜਾਨੇਮਨ’, ਫੈਨਸ ਹੋਏ ਖੁਸ਼
ਏਬੀਪੀ ਸਾਂਝਾ | 16 Apr 2019 05:21 PM (IST)
ਸਲਮਾਨ ਖ਼ਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਭਾਰਤ’ ਲਈ ਲਗਾਤਾਰ ਸੁਰਖੀਆਂ ‘ਚ ਹਨ। ਉਹ ਆਏ ਦਿਨ ਫ਼ਿਲਮ ਨਾਲ ਜੁੜੀ ਜਾਣਕਾਰੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਆਪਣੇ ਫੈਨਸ ਦਾ ਕ੍ਰੇਜ਼ ਵਧਾ ਰਹੇ ਹਨ।
ਮੁੰਬਈ: ਸਲਮਾਨ ਖ਼ਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਭਾਰਤ’ ਲਈ ਲਗਾਤਾਰ ਸੁਰਖੀਆਂ ‘ਚ ਹਨ। ਉਹ ਆਏ ਦਿਨ ਫ਼ਿਲਮ ਨਾਲ ਜੁੜੀ ਜਾਣਕਾਰੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਆਪਣੇ ਫੈਨਸ ਦਾ ਕ੍ਰੇਜ਼ ਵਧਾ ਰਹੇ ਹਨ। ਬੀਤੇ ਦਿਨੀਂ ਸਲਮਾਨ ਨੇ ਆਪਣੀ ਫ਼ਿਲਮ ਦਾ ਪਹਿਲਾ ਪੋਸਟਰ ਰਿਲੀਜ਼ ਕੀਤਾ। ਹੁਣ ਕੁਝ ਸਮਾਂ ਪਹਿਲਾਂ ਹੀ ਸਲਮਾਨ ਨੇ ‘ਭਾਰਤ’ ਦਾ ਦੂਜਾ ਪੋਸਟਰ ਵੀ ਰਿਲੀਜ਼ ਕਰ ਦਿੱਤਾ ਹੈ। ਇਸ ‘ਚ ਉਹ ਆਪਣੇ ਜਵਾਨੀ ਵਾਲੇ ਅੰਦਾਜ਼ ‘ਚ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੇ ਪੋਸਟਰ ‘ਚ ਦਿਸ਼ਾ ਪਟਾਨੀ ਦੀ ਝਲਕ ਵੀ ਨਜ਼ਰ ਆ ਰਹੀ ਹੈ। ਸਲਮਾਨ ਨੇ ਇਸ ਪੋਸਟਰ ਨੂੰ ਖੁਦ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ। ਇਸ ਪੋਸਟਰ ‘ਚ ਤੁਹਾਨੂੰ ਸਰਕਸ ਦੀ ਝਲਕ ਦੇਖਣ ਨੂੰ ਮਿਲੇਗੀ। ਇਸ ਤੋਂ ਇਲਾਵਾ ਫੋਟੋ ‘ਚ ਮੌਤ ਦਾ ਖੂਹ ਵੀ ਸਾਫ਼ ਨਜ਼ਰ ਆ ਰਿਹਾ ਹੈ। ਇਸ ‘ਚ ਸਲਮਾਨ ਦੇ ਖ਼ਤਰਨਾਕ ਸਟੰਟ ਹੋਣਗੇ। ਖ਼ਬਰਾਂ ਨੇ ਕਿ ਫ਼ਿਲਮ ‘ਚ ਦਿਸ਼ਾ ਦਾ ਰੋਲ ਕਾਫੀ ਛੋਟਾ ਹੈ ਜਿਸ ‘ਚ ਬੇਹੱਦ ਵਖਰੇ ਅੰਦਾਜ਼ ‘ਚ ਨਜ਼ਰ ਆਵੇਗੀ। ਇਸ ਪੋਸਟਰ ਨੂੰ ਸਲਮਾਨ ਦੇ ਫੈਨਸ ਨੇ ਖੂਬ ਲਾਈਕ ਕੀਤਾ ਹੈ। ਇਸ ਨੂੰ ਦੇਖ ਉਨ੍ਹਾਂ ਦੇ ਫੈਨਸ ਦਾ ਉਤਸ਼ਾਹ ਦੇਖਦੇ ਹੀ ਬਣਦਾ ਹੈ। ਸਲਮਾਨ ਦੀ ਫ਼ਿਲਮ ਇਸ ਸਾਲ ਈਦ ‘ਤੇ ਰਿਲੀਜ਼ ਹੋਣੀ ਹੈ।