ਪਵਨਪ੍ਰੀਤ ਕੌਰ
ਚੰਡੀਗੜ੍ਹ: ਕੋਰੋਨਾਵਾਇਰਸ ਦੇ ਕੇਸ ਜਿਵੇਂ-ਜਿਵੇਂ ਵਧਦੇ ਜਾ ਰਹੇ ਹਨ, ਉਵੇਂ ਹੀ ਇਸ ਨਾਲ ਕਈ ਤਰ੍ਹਾਂ ਦੇ ਨੁਕਸਾਨ ਦੇਖਣ ਨੂੰ ਮਿਲ ਰਹੇ ਹਨ। ਇਸ ਦਾ ਅਸਰ ਦੇਸ਼ਾਂ ਦੀ ਆਰਥਿਕ ਹਾਲਤ ‘ਤੇ ਪੈ ਰਿਹਾ ਹੈ। ਇੰਨਾ ਹੀ ਨਹੀਂ ਹੁਣ ਫ਼ਿਲਮ ਇੰਡਸਟਰੀ ਨੂੰ ਵੀ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। ਬਾਲੀਵੁੱਡ ਦੀਆਂ ਕਈ ਫਿਲਮਾਂ ਦੀ ਰਿਲੀਜ਼ ਡੇਟ ਅੱਗੇ ਕਰ ਦਿੱਤੀ ਗਈ ਹੈ। ਫ਼ਿਲਮ ਨਿਰਦੇਸ਼ਕ ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ ਨੇ ਸਟੇਟਮੈਂਟ ਜਾਰੀ ਕੀਤੀ ਹੈ। ਇਸ ‘ਚ ਦੱਸਿਆ ਹੈ ਕਿ ਅਗਲੇ ਨੋਟਿਸ ਤੱਕ ਸਾਰੇ ਪ੍ਰੋਜੈਕਟਸ ਸਸਪੈਂਡ ਕਰ ਦਿੱਤੇ ਗਏ ਹਨ।

ਇੰਨਾ ਹੀ ਨਹੀਂ ਕੋਰੋਨਾ ਕਾਰਨ ਰਿਲੀਜ਼ ਹੋਈਆਂ ਫਿਲਮਾਂ ਫਲੌਪ ਹੋ ਗਈਆਂ ਹਨ, ਜਿਸ ਕਾਰਨ ਮੇਕਰਸ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। ਦਰਸ਼ਕਾਂ ਵੱਲੋਂ ਵੀ ਇਨ੍ਹਾਂ ਫਿਲਮਾਂ ਨੂੰ ਦੁਬਾਰਾ ਰਿਲੀਜ਼ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਉੱਧਰ ਹੌਲੀਵੁੱਡ ਅਦਾਕਾਰ ਟਾਮ ਹੈਂਕਸ ਤੇ ਉਨ੍ਹਾਂ ਦੀ ਪਤਨੀ ਰੀਤਾ ਵਿਸਲਨ ਵੀ ਕੋਰੋਨਾ ਦੀ ਚਪੇਟ ‘ਚ ਹਨ। ਉਨ੍ਹਾਂ ਦੋਹਾਂ ਦਾ ਇਲਾਜ ਚੱਲ ਰਿਹਾ ਹੈ। ਟਾਮ ਹੈਂਕਸ ਦੀ ਫ਼ਿਲਮ ਗ੍ਰੇਹਾਉਂਡ ਦੀ ਰਿਲੀਜ਼ ਡੇਟ ਵੀ ਸਾਹਮਣੇ ਆ ਗਈ ਹੈ। ਇਹ ਫ਼ਿਲਮ ਜੂਨ ‘ਚ ਰਿਲੀਜ਼ ਹੋਵੇਗੀ।

ਇਹ ਵੀ ਪੜ੍ਹੋ:

ਸਿੱਧੂ ਮੂਸੇਵਾਲਾ ਨੂੰ ਵੀ ਪਈ ਕੋਰੋਨਾਵਾਇਰਸ ਦੀ ਮਾਰ

ਕੋਰੋਨਾ ਕਾਰਨ ਜਨਤਕ ਥਾਂਵਾਂ ਜਿਵੇਂ ਮਾਲ, ਜਿਮ ਆਦਿ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਜਿਸ ਕਾਰਨ ਕੈਟਰੀਨਾ ਕੈਫ ਨੇ ਜਿਮ ਨਾ ਜਾਣ ਵਾਲਿਆਂ ਲਈ ਵੀਡੀਓ ਬਣਾਈ ਹੈ। ਇਸ ਵੀਡੀਓ ‘ਚ ਕੈਟਰੀਨਾ ਨੇ ਘਰ ਕਰਨ ਵਾਲੀਆਂ ਐਕਸਰਸਾਈਜ਼ਸ ਬਾਰੇ ਦੱਸਿਆ ਹੈ। ਕੈਟਰੀਨਾ ਨੇ ਇਹ ਵੀਡੀਓ ਆਪਣੇ ਫੈਨਸ ਲਈ ਬਣਾਈ ਹੈ। ਉੱਧਰ ਮਸ਼ਹੂਰ ਅਦਾਕਾਰ ਦਿਲੀਪ ਕੁਮਾਰ ਵੀ ਕੋਰੋਨਾ ਤੋਂ ਇਹਤਿਆਤ ਵਰਤ ਰਹੇ ਹਨ। ਦਿਲੀਪ ਨੇ ਟਵੀਟ ਕਰਕੇ ਸਭ ਨੂੰ ਸਾਵਧਾਨੀ ਵਰਤਣ ਲਈ ਕਿਹਾ ਹੈ। ਦਿਲੀਪ ਨੂੰ ਕੋਰੋਨਾ ਦੇ ਚਲਦਿਆਂ ਕੰਪਲੀਟ ਆਈਸੋਲੇਸ਼ਨ ‘ਚ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ:

ਹਿਰਦੇਸ਼ ਸਿੰਘ ਤੋਂ ਯੋ ਯੋ ਤੱਕ ਦਾ ਸਫਰ! ਜਾਣੋ ਹਨੀ ਸਿੰਘ ਦੀ ਜ਼ਿੰਦਗੀ ਦੇ ਕਿੱਸੇ