ਪਵਨਪ੍ਰੀਤ ਕੌਰ
ਚੰਡੀਗੜ੍ਹ: ਪਾਲੀਵੁੱਡ ਤੋਂ ਬਾਲੀਵੁੱਡ ਗਾਇਕੀ ਦਾ ਸਫਰ ਤੈਅ ਕਰਨ ਵਾਲੇ ਮਸ਼ਹੂਰ ਸਿੰਗਰ ਹਨੀ ਸਿੰਘ ਦਾ ਅੱਜ 37ਵਾਂ ਜਨਮ ਦਿਨ ਹੈ। ਹਨੀ ਸਿੰਘ ਦੇ ਜਨਮ ਦਿਨ ‘ਤੇ ਅਸੀਂ ਤੁਹਾਨੂੰ ਦਸਾਂਗੇ ਉਨ੍ਹਾਂ ਦੇ ਜੀਵਨ ਨਾਲ ਜੁੜੀਆਂ ਕਈ ਅਹਿਮ ਗੱਲਾਂ। ਹਨੀ ਸਿੰਘ ਦਾ ਅਸਲੀ ਨਾਮ ਹਿਰਦੇਸ਼ ਸਿੰਘ ਹੈ। ਹਨੀ ਦਾ ਜਨਮ ਪੰਜਾਬ ਦੇ ਹੁਸ਼ਿਆਰਪੁਰ ‘ਚ ਹੋਇਆ ਸੀ। ਹਨੀ ਸਿੰਘ ਨੇ ਆਪਣ ਜ਼ਿੰਦਗੀ ‘ਚ ਕਈ ਉਤਾਰ-ਚੜਾਅ ਦੇਖੇ ਤੇ ਅੱਜ ਆਪਣੀ ਵੱਖਰੀ ਪਛਾਣ ਕਾਇਮ ਕੀਤੀ ਹੋਈ ਹੈ।
ਸਿੰਗਰ ਬਣਨ ਤੋਂ ਪਹਿਲਾਂ ਹਨੀ ਸਿੰਘ ਇੱਕ ਰਿਕਾਰਡਿੰਗ ਆਰਟਿਸਟ ਤੇ ਭੰਗੜਾ ਪ੍ਰੋਡਿਊਸਰ ਰਹਿ ਚੁਕੇ ਹਨ। ਉਨ੍ਹਾਂ ‘ਸ਼ਕਲ ਪੇ ਮਤ ਜਾ’ ਤੋਂ ਡੈਬਿਊ ਕੀਤਾ ਸੀ। ਇਹ ਗਾਣਾ ਉਸ ਸਮੇਂ ਕਾਫੀ ਹਿੱਟ ਸਾਬਤ ਹੋਇਆ ਸੀ। ਇਸ ਤੋਂ ਬਾਅਦ ਉਨ੍ਹਾਂ ਇੱਕ-ਇੱਕ ਕਰਕੇ ਕਈ ਸੂਪਰਹਿੱਟ ਗਾਣੇ ਇੰਡਸਟਰੀ ਨੂੰ ਦਿੱਤੇ ਜੋ ਅੱਜ ਵੀ ਪਾਰਟੀਆਂ ਦੀ ਜਾਨ ਹਨ।


ਹਨੀ ਸਿੰਘ ਦੇ ਨਾਂ ‘ਤੇ ਕਈ ਖ਼ਿਤਾਬ ਦਰਜਜ ਹਨ। ਉਨ੍ਹਾਂ ਸੰਗਿੰਗ ਤੋਂ ਇਲਾਵਾ ਐਕਟਿੰਗ ‘ਚ ਵੀ ਹੱਥ ਅਜ਼ਮਾਇਆ ਹੈ। ਉਨ੍ਹਾਂ ਦੀ ਪਹਿਲੀ ਪੰਜਾਬੀ ਫਿਲਮ ‘ਮਿਰਜ਼ਾ’ ਸੀ। ਇਸ ਲਈ ਉਨ੍ਹਾਂ ਨੂੰ ਬੈਸਟ ਡੈਬਿਊ ਦਾ ਪੀਟੀਸੀ ਪੰਜਾਬੀ ਫਿਲਮ ਐਵਾਰਡ ਵੀ ਮਿਲਿਆ ਸੀ। ਪੰਜਾਬੀ ਫਿਲਮਾਂ ਤੋਂ ਇਲਾਵਾ ਹਨੀ ਨੇ ਬਾਲੀਵੁੱਡ ਫਿਲਮਾਂ ‘ਚ ਵੀ ਕਿਸਮਤ ਅਜ਼ਮਾਈ ਤੇ ਫਿਲਮ ‘ਦ ਐਕਸਪੋਜ਼’ ‘ਚ ਕੰਮ ਕੀਤਾ।

ਇਹ ਫਿਲਮ ਕੁੱਝ ਖਾਸ ਕਮਾਲ ਨਹੀਂ  ਦਿਖਾ ਪਾਈ। ਲੰਬਾ ਸਮਾਂ ਸਿੰਗਿੰਗ ਤੋਂ ਦੂਰ ਰਹਿਣ ਤੋਂ ਬਾਅਦ ਹਾਲ ਹੀ ‘ਚ ਹਨੀ ਸਿੰਘ ਦਾ ਗੀਤ ‘ਲੋਕਾ’ 3 ਮਾਰਚ ਨੂੰ ਰਿਲੀਜ਼ ਹੋਇਆ ਹੈ, ਜਿਸ ਨੂੰ ਉਨ੍ਹਾਂ ਦੇ ਫੈਨਸ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।