ਮੁਬੰਈ: ਇੰਡੀਅਨ ਆਈਡਲ 11 ਦੇ ਜੱਜ ਤੇ ਮਸ਼ਹੂਰ ਗਾਇਕ ਵਿਸ਼ਾਲ ਡਡਲਾਨੀ ਆਪਣੇ ਕਲਾਸਿਕ ਗੀਤਾਂ ਲਈ ਜਾਣੇ ਜਾਂਦੇ ਹਨ। ਇੱਕ ਗਾਇਕ ਲਈ ਸਭ ਤੋਂ ਮਹੱਤਵਪੂਰਨ ਚੀਜ਼ ਉਸ ਦੀ ਆਵਾਜ਼ ਹੈ। ਹਾਲਾਂਕਿ, ਗਾਇਕ ਵਿਸ਼ਾਲ ਡਡਲਾਨੀ ਨੇ ਆਪਣੀ ਇੰਸਟਾਗ੍ਰਾਮ ਪੋਸਟ ਦੇ ਜ਼ਰੀਏ ਇਹ ਖੁਲਾਸਾ ਕੀਤਾ ਕਿ ਉਹ ਦਿਨ ਵਿੱਚ 40 ਤੋਂ ਵੱਧ ਸਿਗਰਟ ਪੀਂਦਾ ਸੀ।

ਸਿਗਰਟ ਪੀਣ ਦੀ ਆਦਤ ਨਾਲ ਉਸ ਨੇ ਆਪਣੀ ਆਵਾਜ਼ ਖਰਾਬ ਕਰ ਲਈ। ਉਹ ਪਿਛਲੇ ਲੰਮੇ ਸਮੇਂ ਤੋਂ ਆਪਣੇ ਗੱਲੇ 'ਚ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਿਹਾ ਸੀ।

ਵਿਸ਼ਾਲ ਦੁਆਰਾ ਸਾਂਝੇ ਕੀਤੇ ਗਏ ਵੀਡੀਓ ਵਿੱਚ ਉਹ 'ਕਿਨਾ ਸੋਹਨਾ ਤੈਨੰ ਰੱਬ ਨੇ ਬਣਾਇਆ' ਗਾਣਾ ਗਾ ਰਿਹਾ ਹੈ। ਵਿਸ਼ਾਲ ਨੇ ਜ਼ੋਰ ਦੇ ਕੇ ਕਿਹਾ ਕਿ ਉਸ ਨੇ ਅਗਸਤ 2019 ਵਿੱਚ ਤਮਾਕੂਨੋਸ਼ੀ ਛੱਡ ਦਿੱਤੀ ਸੀ।