ਨਵੀਂ ਦਿੱਲੀ: ਵਿਟਾਮਿਨ ਤੇ ਮਿਨਰਲਸ ਉਹ ਜ਼ਰੂਰੀ ਤੱਤ ਹੁੰਦੇ ਹਨ ਜੋ ਤੁਹਾਡੇ ਸਰੀਰ ਲਈ ਬੇਹੱਦ ਜ਼ਰੂਰੀ ਹਨ ਪਰ ਹਰ ਵਿਟਾਮਿਨ ਕੀ ਕਰਦਾ ਹੈ ਤੇ ਕਿਹੜੇ ਵਿਟਾਮਿਨ 'ਚ ਕੀ ਤੱਤ ਹੁੰਦੇ ਹਨ, ਇਸ ਦੀ ਜਾਣਕਾਰੀ ਬਹੁਤ ਜ਼ਰੂਰੀ ਹੈ।


ਵਿਟਾਮਿਨ ਏ: ਵਿਟਾਮਿਨ ਏ ਜਾਨਵਰਾਂ ਦੇ ਫਲਾਂ, ਸਬਜ਼ੀਆਂ, ਮਾਸ, ਲਿਵਰ ਤੇ ਡੇਅਰੀ ਪ੍ਰੋਡਕਟਸ 'ਚ ਪਾਇਆ ਜਾਂਦਾ ਹੈ। ਇਹ ਸਰੀਰ ਵੱਲੋਂ ਖਾਣੇ ਨੂੰ ਪਚਣ ਤੋਂ ਬਾਅਦ ਰੇਟਿਨਾਲ 'ਚ ਬਦਲਦਾ ਹੈ।

ਵਿਟਾਮਿਨ ਬੀ: ਇਸ ਦਾ ਕੰਮ ਨਰਵ ਨੂੰ ਠੀਕ ਰੱਖਣਾ ਤੇ ਖਾਣੇ ਨੂੰ ਪਚਾਉਣ 'ਚ ਮਦਦ ਕਰਨਾ ਹੈ। ਇਹ ਭੁੱਖ ਨੂੰ ਵਧਾਉਣ 'ਚ ਮਦਦ ਕਰਦਾ ਹੈ। ਵਿਟਾਮਿਨ ਬੀ ਆਂਡੇ ਦੀ ਜਰਦੀ, ਹਰੇ ਸਾਗ, ਟਮਾਟਰ, ਮਟਰ, ਦਾਲਾਂ, ਆਟੇ, ਮੱਕੀ ਆਦਿ 'ਚੋਂ ਮਿਲਦਾ ਹੈ।

ਵਿਟਾਮਿਨ ਸੀ: ਵਿਟਾਮਿਨ ਸੀ ਹੱਡੀਆਂ ਨੂੰ ਜੋੜਨ ਵਾਲੇ ਤੱਤ ਕੋਲਾਜੇਨ, ਲਾਇਗਾਮੈਂਟਸਮ ਕਾਰਟਿਲੇਜ ਆਦਿ ਅੰਗਾਂ ਲਈ ਜ਼ਰੂਰੀ ਹੁੰਦਾ ਹੈ। ਕੈਲੋਸਟਰੋਲ ਨੂੰ ਕੰਟਰੋਲ 'ਚ ਰੱਖਣ 'ਚ ਵੀ ਮਦਦ ਕਰਦਾ ਹੈ। ਇਹ ਫਲਾਂ ਤੇ ਸਬਜ਼ੀਆਂ ਤੋਂ ਮਿਲਦਾ ਹੈ।

ਵਿਟਾਮਿਨ ਡੀ: ਇਹ ਸ਼ਰੀਰ ਦੇ ਟੀ-ਸੈੱਲਾਂ ਦੇ ਕੰਮ 'ਚ ਇਜ਼ਾਫਾ ਕਰਦਾ ਹੈ ਜੋ ਕਿਸੇ ਬਾਹਰੀ ਬਿਮਾਰੀ ਤੋਂ ਸਰੀਰ ਨੂੰ ਬਚਾਉਂਦੇ ਹਨ। ਇਸਦੇ ਸਰੋਤ ਆਂਡੇ ਦਾ ਪੀਲਾ ਹਿੱਸਾ, ਮਛਲੀ ਦਾ ਤੇਲ, ਅਨਾਜ ਤੇ ਮੱਖਣ ਆਦਿ ਹਨ।