ਮੁੰਬਾਈ: ਬਾਲੀਵੁੱਡ ਐਕਟਰ ਇਰਫਾਨ ਖ਼ਾਨ (irrfan khan) ਜਿਨ੍ਹਾਂ ਦਾ ਲੰਬੇ ਸਮੇਂ ਤੋਂ ਨਿਊਰੋਏਂਡੋਕ੍ਰਾਈਨ ਟਿਉਮਰ ਦਾ ਇਲਾਜ ਚੱਲ ਰਿਹਾ ਹੈ, ਮੁੰਬਈ ਦੇ ਕੋਕੀਲਾਬੇਨ ਹਸਪਤਾਲ ‘ਚ ਦਾਖਲ ਹਨ। ਉਹ ਪਿਛਲੇ ਕੁੱਝ ਦਿਨਾਂ ਤੋਂ ਆਈਸੀਯੂ ਵਿੱਚ ਹੈ। ਦੱਸ ਦਈਏ ਕਿ ਹਸਪਤਾਲ ਦੇ ਸੂਤਰਾਂ ਨੇ ਉਸ ਦੀ ਸਿਹਤ ਸਬੰਧੀ ਕੋਈ ਹੋਰ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਦੱਸਿਆ ਗਿਆ ਹੈ ਕਿ ਇਰਫਾਨ ਬਕਾਇਦਾ ਚੈੱਕਅਪ ਲਈ ਕੋਕੀਲਾਬੇਨ ਹਸਪਤਾਲ ਜਾਂਦੇ ਹਨ।

ਇਰਫਾਨ ਨੇ ਟਿਉਮਰ ਦਾ ਇਲਾਜ ਲੰਡਨ ‘ਚ ਕਰਵਾਇਆ। ਉਹ ਲਗਪਗ ਇੱਕ ਸਾਲ ਲੰਡਨ ‘ਚ ਰਹੇ। ਏਬੀਪੀ ਨਿਊਜ਼ ਦੇ ਪੱਤਰਕਾਰ ਰਵੀ ਜੈਨ ਨੂੰ ਮਿਲੀ ਜਾਣਕਾਰੀ ਮੁਤਾਬਕ, ਇਰਫਾਨ ਲੰਡਨ ਤੋਂ ਆਉਣ ਤੋਂ ਬਾਅਦ ਤੋਂ ਕੋਕੀਲਾਬੇਨ ਹਸਪਤਾਲ ਵਿੱਚ ਰੁਟੀਨ ਜਾਂਚ ਲਈ ਆਉਂਦੇ ਹਨ। ਹਾਲਾਂਕਿ, ਇਸ ਵੇਲੇ ਉਹ ਹਸਪਤਾਲ ਦੇ ਆਈਸੀਯੂ ਵਿੱਚ ਹਨ।



ਇਸ ਦੇ ਨਾਲ ਹੀ ਦੱਸ ਦਈਏ ਕਿ ਹਾਲ ਹੀ ਵਿੱਚ ਇਰਫਾਨ ਦੀ ਮਾਂ ਸੈਦਾ ਬੇਗਮ ਦੀ ਰਾਜਸਥਾਨ ਵਿੱਚ ਮੌਤ ਹੋ ਗਈ। ਪਰ ਇਰਫਾਨ ਕੋਰੋਨਾਵਾਇਰਸ ਕਰਕੇ ਲੱਗੇ ਲੌਕਡਾਊਨ ਕਾਰਨ ਆਪਣੀ ਮਾਂ ਦੇ ਅੰਤਮ ਸੰਸਕਾਰ ‘ਚ ਸ਼ਾਮਲ ਨਹੀਂ ਹੋ ਸਕੇ। ਇਨ੍ਹਾਂ ਸਥਿਤੀਆਂ ਵਿੱਚ ਉਹ ਨੇ ਵੀਡੀਓ ਕਾਲ ਰਾਹੀਂ ਮਾਂ ਦੀ ਆਖਰੀ ਯਾਤਰਾ ਵਿੱਚ ਸ਼ਾਮਲ ਹੋਇਆ।