iPhone ਯੂਜ਼ਰਸ 8 ਲੋਕਾਂ ਨਾਲ ਕਰ ਸਕਣਗੇ ਗਰੁਪ ਕਾਲਿੰਗ, ਵ੍ਹੱਟਸਐਪ ਨੇ ਪੇਸ਼ ਕੀਤੀ ਫੀਚਰ
ਏਬੀਪੀ ਸਾਂਝਾ | 28 Apr 2020 06:04 PM (IST)
iPhone ਯੂਜ਼ਰਸ ਹੁਣ ਇਕੋ ਸਮੇਂ ਅੱਠ ਲੋਕਾਂ ਨਾਲ ਵ੍ਹੱਟਸਐਪ ‘ਤੇ ਗਰੂਪ ਕਾਲਿੰਗ ਕਰ ਸਕਣਗੇ। ਪਹਿਲਾਂ ਸਿਰਫ ਚਾਰ ਲੋਕ ਇਕੱਠੇ ਵੀਡੀਓ ਕਾਲ ਕਰ ਸਕਦੇ ਸੀ।
ਨਵੀਂ ਦਿੱਲੀ: ਹਾਲ ਹੀ ਵਿੱਚ ਵ੍ਹੱਟਸਐਪ (whatsapp) ਨੇ ਗਰੂਪ ਕਾਲਿੰਗ (Group Calling) ਲਈ ਮੈਂਬਰਾਂ ਦੀ ਗਿਣਤੀ ਵਧਾਉਣ ਦਾ ਐਲਾਨ ਕੀਤਾ ਸੀ। ਹੁਣ ਕੰਪਨੀ ਨੇ ਇੱਕ ਅਧਿਕਾਰਤ ਗਰੂਪ ਕਾਲ ‘ਤੇ 4 ਤੋਂ ਵੱਧ ਲੋਕਾਂ ਨੂੰ ਸ਼ਾਮਲ ਕਰਨ ਦਾ ਫੀਚਰ ਪੇਸ਼ ਕੀਤਾ ਹੈ। ਵ੍ਹੱਟਸਐਪ ਯੂਜ਼ਰਸ ਹੁਣ ਇਕੋ ਸਮੇਂ 8 ਵਿਅਕਤੀਆਂ ਨਾਲ ਗਰੂਪ ਵੀਡੀਓ ਅਤੇ ਵੌਇਸ ਕਾਲ ਕਰ ਸਕਣਗੇ। ਫਿਲਹਾਲ ਇਹ ਫੀਚਰ ਆਈਫੋਨ (iPhone) ਯੂਜ਼ਰਸ ਲਈ ਦਿੱਤਾ ਗਿਆ ਹੈ। iOS ਲਈ ਵ੍ਹੱਟਸਐਪ ਦੇ ਤਾਜ਼ਾ ਅਪਡੇਟ ਨੇ iOS 13 ‘ਚ ਤਬਦੀਲੀਆਂ ਕੀਤੀਆਂ ਹਨ। ਆਈਫੋਨ ਯੂਜ਼ਰਸ ਐਪ ਸਟੋਰ ਤੋਂ ਇਸ ਨਵੇਂ ਵਰਜ਼ਨ ਨੂੰ ਡਾਊਨਲੋਡ ਕਰ ਸਕਦੇ ਹਨ। ਇਸ ਫੀਚਰ ਦੀ ਵਰਤੋਂ ਕਰਨ ਲਈ ਸਮੂਹ ਦੇ ਸਾਰੇ ਮੈਂਬਰਾਂ ਕੋਲ WhatsApp ਦਾ ਨਵਾਂ ਵਰਜ਼ਨ ਹੋਣਾ ਚਾਹੀਦਾ ਹੈ। ਜੇ ਲੈਟੇਸਟ ਵਰਜਨ ਉਪਲਬਧ ਨਹੀਂ ਹੈ, ਤਾਂ ਗਰੂਪ ਮੈਂਬਰ ਇਸ ਫੀਚਰ ਦਾ ਲਾਭ ਨਹੀਂ ਲੈ ਸਕਣਗੇ। ਐਪਲ ਆਈਓਐਸ ‘ਤੇ ਵ੍ਹੱਟਸਐਪ ਦੇ ਲੈਟੇਸਟ ਵਰਜਨ ਨੂੰ ਅਪਡੇਟ ਕਰਨ ਤੋਂ ਬਾਅਦ ਯੂਜ਼ਰਸ ਅੱਠ ਵਿਅਕਤੀਆਂ ਨਾਲ ਵੀਡੀਓ ਕਾਲ ਕਰ ਸਕਦੇ ਹਨ। ਆਡੀਓ ਜਾਂ ਵੀਡੀਓ ਗਰੁਪ ਕਾਲ ਕਰਨ ਦੇ ਦੋ ਤਰੀਕੇ ਹਨ, ਜਿਸ ਨਾਲ ਇਸ ਫੀਟਰ ਨੂੰ ਇਸਤੇਮਾਲ ਕੀਤਾ ਜਾ ਸਕਦਾ ਹੈ।