ਮਨਵੀਰ ਕੌਰ ਰੰਧਾਵਾ ਦੀ ਰਿਪੋਰਟ

ਚੰਡੀਗੜ੍ਹ: ਪੰਜਾਬ (Punjab) ਵਿੱਚ ਮੰਗਲਵਾਰ ਨੂੰ ਜਲੰਧਰ, ਹੁਸ਼ਿਆਰਪੁਰ ਤੇ ਮੁਹਾਲੀ ਜ਼ਿਲ੍ਹਿਆਂ ਵਿੱਚ ਇੱਕ-ਇੱਕ ਕੋਰੋਨਵਾਇਰਸ ਦਾ ਕੇਸ (Covid-19 cases) ਸਾਹਮਣੇ ਆਇਆ ਹੈ। ਸੂਬੇ ‘ਚ ਕੋਰੋਨਾਵਾਇਰਸ (Coronavirus) ਦੇ ਮਰੀਜ਼ਾਂ ਦੀ ਗਿਣਤੀ ਵਧ ਕੇ ਹੁਣ 333 ਹੋ ਗਈ ਹੈ।

ਇੱਕ ਕੇਸ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਤੋਂ ਮਿਲਿਆ ਹੈ ਜਿਸ ਨਾਲ ਜ਼ਿਲ੍ਹੇ ‘ਚ ਕੇਸਾਂ ਦੀ ਕੁੱਲ ਗਿਣਤੀ ਸੱਤ ਹੋ ਗਈ ਹੈ। ਇਸ ਦੇ ਨਾਲ ਹੀ ਜੇਕਰ ਗੱਲ ਜਲੰਧਰ ਦੀ ਕੀਤੀ ਜਾਵੇ ਤਾਂ ਇੱਥੇ ਕੋਵਿਡ-19 ਦਾ ਨਵਾਂ ਕੇਸ ਮਿਲਣ ਨਾਲ ਮਰੀਜ਼ਾਂ ਦੀ ਗਿਣਤੀ 79 ਹੋ ਗਈ।

ਮੁਹਾਲੀ ਜ਼ਿਲ੍ਹੇ 'ਚ ਮੰਗਲਵਾਰ ਨੂੰ ਇੱਕ ਹੋਰ ਕੋਰੋਨਵਾਇਰਸ ਮਾਮਲੇ ਦੀ ਖ਼ਬਰ ਮਿਲੀ ਹੈ, ਜਿਸ ਨਾਲ ਜ਼ਿਲ੍ਹੇ ‘ਚ ਇਹ ਗਿਣਤੀ ਵਧ ਕੇ 64 ਹੋ ਗਈ ਹੈ। ਇੱਕ 47 ਸਾਲਾ ਵਿਅਕਤੀ ਜੋ ਜਵਾਹਰਪੁਰ ਪਿੰਡ ਦੇ ਸਰਪੰਚ ਦਾ ਭਰਾ ਹੈ, ਉਸ ਦੀ ਪਹਿਲੀ ਕੋਰੋਨਵਾਇਰਸ ਰਿਪੋਰਟ ਪੌਜ਼ੇਟਿਵ ਆਈ ਸੀ।

ਪਟਿਆਲੇ ਵਿੱਚ ਕੋਵਿਡ-19 ਦੇ ਸ਼ੱਕੀ ਮਰੀਜ਼ ਦੀ ਮੌਤ:

ਬਰਨਾਲਾ ਜ਼ਿਲੇ ਦੀ ਇੱਕ 24 ਸਾਲਾ ਔਰਤ, ਜਿਸ ਨੂੰ ਕੋਰੋਨਵਾਇਰਸ ਹੋਣ ਦਾ ਸ਼ੱਕ ਸੀ, ਦੀ ਅੱਜ ਮੰਗਲਵਾਰ ਨੂੰ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ‘ਚ ਮੌਤ ਹੋ ਗਈ। ਉਸ ਨੂੰ ਸੋਮਵਾਰ ਸ਼ਾਮ ਨੂੰ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ। ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਕੱਲ੍ਹ ਉਸ ਦਾ ਸੈਂਪਲ ਲਿਆ ਗਿਆ ਸੀ, ਜਦਕਿ, ਉਸ ਦੇ ਟੈਸਟ ਦੀ ਰਿਪੋਰਟ ਦਾ ਅਜੇ ਇੰਤਜ਼ਾਰ ਹੈ।