ਪਵਨਪ੍ਰੀਤ ਕੌਰ ਦੀ ਰਿਪੋਰਟ

ਚੰਡੀਗੜ੍ਹ: ਦੇਸ਼ ‘ਚ ਕੋਰੋਨਾਵਾਇਰਸ ਸੰਕਟ ਵਿਚਕਾਰ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ। ਵਾਇਰਲ ਵੀਡੀਓ ਦੇ ਜ਼ਰੀਏ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੁਲਿਸ ਗੁਰਦੁਆਰੇ ਦੇ ਸਨਮਾਨ ‘ਚ ਸਲਾਮੀ ਦੇ ਰਹੀ ਹੈ। ਦਾਅਵੇ ਦੀ ਅਸਲੀਅਤ ਕੀ ਹੈ? ਜਾਣੋ ਸੱਚ ....

ਦਾਅਵਾ ਕੀ ਹੈ?

ਕੁਝ ਮੈਸੇਜ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਨਾਲ ਸਾਂਝੇ ਕੀਤੇ ਗਏ ਹਨ। ਦਾਅਵਾ ਕੀਤਾ ਗਿਆ ਹੈ, “ਇਹ ਦਿੱਲੀ ਦੇ ਬੰਗਲਾ ਸਾਹਿਬ ਗੁਰਦੁਆਰੇ ਦੀ ਵੀਡੀਓ ਹੈ। ਦਿੱਲੀ ਪੁਲਿਸ ਬੰਗਲਾ ਸਾਹਿਬ ਗੁਰਦੁਆਰੇ ਵੱਲੋਂ ਨਿਭਾਈਆਂ ਸੇਵਾਵਾਂ ਨੂੰ ਸਲਾਮ ਕਰ ਰਹੀ ਹੈ। ”

ਜਾਂਚ ‘ਚ ਕੀ ਸਾਹਮਣੇ ਆਇਆ?

ਟਵਿਟਰ 'ਤੇ ਵੀਡੀਓ ਸਾਂਝੇ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਲਿਖਿਆ,'ਹੈਰਾਨੀਜਨਕ ਦ੍ਰਿਸ਼, ਦਿੱਲੀ ਪੁਲਿਸ ਨੇ ਸਿੱਖ ਭਾਈਚਾਰੇ ਵੱਲੋਂ ਲੰਗਰ ਲਗਾਉਣ ਵਾਲੀਆਂ ਸੇਵਾਵਾਂ ਤੇ ਹੋਰ ਸੇਵਾਵਾਂ ਦਾ ਧੰਨਵਾਦ ਕਰਦਿਆਂ, ਗੁਰੂਦੁਆਰਾ ਸ਼੍ਰੀ ਬੰਗਲਾ ਸਾਹਿਬ ਦੀ ਪ੍ਰਕਿਰਿਆ ਕਰਕੇ ਕੋਰੋਨਾ ਵਾਰੀਅਰਜ਼ ਦਾ ਸਨਮਾਨ ਕਰਦਿਆਂ ਨਵੀਂ ਉਦਾਹਰਨ ਪੇਸ਼ ਕੀਤੀ।’

ਮਨਜਿੰਦਰ ਸਿੰਘ ਸਿਰਸਾ ਦੇ ਇਸ ਟਵੀਟ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਰੀਵੀਟ ਕੀਤਾ ਸੀ।



ਪੜਤਾਲ 'ਚ ਸੱਚ ਨਿਕਲਿਆ ਦਾਅਵਾ:

ਜਾਂਚ ‘ਚ ਗੁਰਦੁਆਰਾ ਸਾਹਿਬ ਵਲੋਂ  ਕੋਰੋਨਾ ਪੀੜਤਾਂ ਲਈ ਕੀਤੀਆਂ ਸੇਵਾਵਾਂ ਲਈ ਪੁਲਿਸ ਦਾ ਸਤਿਕਾਰ ਕਰਨ ਦਾ ਦਾਅਵਾ ਸੱਚ ਨਿਕਲਿਆ।