ਮੁੰਬਈ: ਦੇਸ਼ ਦੀ ਫੀਮੇਲ ਕਾਮੇਡੀਅਨ ਭਾਰਤੀ ਸਿੰਘ ਇਨ੍ਹੀਂ ਦਿਨੀਂ ਕਪਿਲ ਦੇ ਸ਼ੋਅ ‘ਦ ਕਪਿਲ ਸ਼ਰਮਾ ਸ਼ੋਅ’ ’ਚ ਤਿਤਲੀ ਯਾਦਵ ਦੇ ਕਿਰਦਾਰ ‘ਚ ਔਡੀਅੰਸ ਦਾ ਖੂਬ ਮਨੋਰੰਜਨ ਕਰ ਰਹੀ ਹੈ। ਅਜਿਹੇ ‘ਚ ਖ਼ਬਰਾਂ ਆਈਆਂ ਕਿ ਭਾਰਤੀ ਸਿੰਘ ਇੱਕ ਦੂਜੇ ਸ਼ੋਅ ਦੀ ਸ਼ੂਟਿੰਗ ਦੌਰਾਨ ਬਿਮਾਰ ਹੋ ਗਈ। ਇਸ ਤੋਂ ਬਾਅਦ ਕਿਆਸ ਲਾਏ ਜਾਣ ਲੱਗੇ ਕਿ ਭਾਰਤੀ ਸਿੰਘ ਗਰਭਵਤੀ ਹੈ।

ਆਪਣੇ ਪ੍ਰੈਗਨੈਂਟ ਹੋਣ ਦੀ ਖ਼ਬਰਾਂ ‘ਤੇ ਭਾਰਤੀ ਸਿੰਘ ਨੇ ਚੁੱਪੀ ਤੋੜੀ ਹੈ। ਇੱਕ ਇੰਟਰਵਿਊ ‘ਚ ਭਾਰਤੀ ਨੇ ਕਿਹਾ, “ਮੇਰਾ ਵਜ਼ਨ ਜ਼ਿਆਦਾ ਹੈ। ਇਸ ਲਈ ਲੋਕ ਅਜਿਹੇ ਕਿਆਸ ਲਾਉਂਦੇ ਰਹਿੰਦੇ ਹਨ। ਹਰਸ਼ ਤੇ ਮੈਂ ਦੋਵੇਂ ਬੇਬੀ ਚਾਹੁੰਦੇ ਹਾਂ ਪਰ ਅਸੀਂ ਨਵੰਬਰ ਤੋਂ ਬਾਅਦ ਹੀ ਬੇਬੀ ਪਲਾਨ ਕਰਾਂਗੇ। ਇਸ ਸਮੇਂ ਮੈਂ ਕਾਫੀ ਬਿਜ਼ੀ ਹਾਂ ਤੇ ਮੈਂ ਅਜਿਹੇ ‘ਚ ਬੇਬੀ ਬਾਰੇ ਸੋਚ ਵੀ ਨਹੀਂ ਸਕਦੀ।”


ਜਦੋਂ ਭਾਰਤੀ ਨੂੰ ਉਸ ਦੀ ਬਿਮਾਰੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, “ਲੋਕਾਂ ਨੇ ਮੈਨੂੰ ਬਾਹਰ ਨਿਕਲਦੇ ਦੇਖਿਆ ਜੋ ਮਹਿਜ਼ ਗੈਸਟ੍ਰਿਕ ਪ੍ਰੋਬਲਮ ਕਰਕੇ ਹੋਇਆ ਸੀ। ਉਂਝ ਭਾਰਤੀ ਨੂੰ ਬੱਚੇ ਕਾਫੀ ਪਸੰਦ ਹਨ। ਉਹ 2020 ਤਕ ਮਾਂ ਬਣਨ ਦਾ ਸੋਚ ਰਹੀ ਹੈ।