ਐਕਟਿੰਗ ਮਗਰੋਂ ਪ੍ਰੋਡਕਸ਼ਨ ‘ਚ ਹੱਥ ਅਜ਼ਮਾਏਗੀ ਆਲਿਆ, ਆਫਿਸ ਲਈ ਖਰੀਦੀ ਥਾਂ
ਏਬੀਪੀ ਸਾਂਝਾ | 19 Apr 2019 04:46 PM (IST)
ਬੀਤੇ ਦਿਨੀਂ ਆਲਿਆ ਤੇ ਰਣਬੀਰ ਕਪੂਰ ਦੀ ਵੀਡੀਓ ਵਾਇਰਲ ਹੋ ਰਹੀ ਸੀ ਜਿਸ ‘ਚ ਦੋਵੇਂ ਜਨਰਲ ਮੀਟਿੰਗ ਕਰਕੇ ਆ ਰਹੇ ਸੀ। ਖ਼ਬਰਾਂ ਸੀ ਕਿ ਦੋਵੇਂ ਸ਼ਾਇਦ ਜਲਦੀ ਹੀ ਇਕੱਠੇ ਰਹਿਣਾ ਚਾਹੁੰਦੇ ਹਨ।

ਮੁੰਬਈ: ਬੀਤੇ ਦਿਨੀਂ ਆਲਿਆ ਤੇ ਰਣਬੀਰ ਕਪੂਰ ਦੀ ਵੀਡੀਓ ਵਾਇਰਲ ਹੋ ਰਹੀ ਸੀ ਜਿਸ ‘ਚ ਦੋਵੇਂ ਜਨਰਲ ਮੀਟਿੰਗ ਕਰਕੇ ਆ ਰਹੇ ਸੀ। ਖ਼ਬਰਾਂ ਸੀ ਕਿ ਦੋਵੇਂ ਸ਼ਾਇਦ ਜਲਦੀ ਹੀ ਇਕੱਠੇ ਰਹਿਣਾ ਚਾਹੁੰਦੇ ਹਨ। ਹੁਣ ਦੋਵਾਂ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਉਹ ਇਹ ਹੈ ਕਿ ਆਲਿਆ ਭੱਟ ਜਲਦੀ ਹੀ ਆਪਣਾ ਪ੍ਰੋਡਕਸ਼ਨ ਹਾਊਸ ਖੋਲ੍ਹਣ ਦੀ ਤਿਆਰੀ ‘ਚ ਹੈ। ਜੀ ਹਾਂ, ਤੁਸੀਂ ਸਹੀ ਪੜ੍ਹਿਆ ਤੇ ਇਸ ਕੰਮ ‘ਚ ਰਣਬੀਰ ਕਪੂਰ ਆਲਿਆ ਦੀ ਮਦਦ ਕਰ ਰਹੇ ਹਨ। ਆਲਿਆ ਨੇ ਖੁਦ ਇਸ ਗੱਲ ਲਈ ਹਾਮੀ ਭਰੀ ਹੈ ਕਿ ਉਸ ਨੇ ਆਪਣੇ ਆਫ਼ਿਸ ਲਈ ਸਪੇਸ ਖਰੀਦੀ ਹੈ। ਇਸ ਦਾ ਨਾਂ ਵੀ ਉਸ ਨੇ ਸੋਚ ਲਿਆ ਹੈ। ਆਲਿਆ ਆਪਣੇ ਦਫਤਰ ਦਾ ਨਾਂ ‘ਸਨਸ਼ਾਈਨ’ ਰੱਖਣਾ ਚਾਹੁੰਦੀ ਹੈ। ਬੀਤੇ ਦਿਨੀਂ ਵਾਇਰਲ ਤਸਵੀਰਾਂ ‘ਚ ਉਹ ਆਪਣੇ ਆਫਿਸ ਲਈ ਇੰਟੀਰੀਅਰ ਡਿਜ਼ਾਈਡ ਕਰਨ ਲਈ ਹੀ ਗਈ ਸੀ। ਜਲਦੀ ਹੀ ਆਲਿਆ ਤੇ ਰਣਬੀਰ ਕਪੂਰ ਦੀ ਪਹਿਲੀ ਫ਼ਿਲਮ ‘ਬ੍ਰਹਮਾਸਤਰ’ ਰਿਲੀਜ਼ ਹੋਣ ਵਾਲੀ ਹੈ ਜਿਸ ਨੂੰ ਅਯਾਨ ਮੁਖਰਜੀ ਨੇ ਡਾਇਰੈਕਟ ਕੀਤਾ ਹੈ।