ਮੁੰਬਈ: ਸੋਨਮ ਕਪੂਰ ਤੇ ਕਰੀਨਾ ਕਪੂਰ ਖ਼ਾਨ ਬਾਲੀਵੁੱਡ ਦੀਆਂ ਉਹ ਐਕਟਰਸ ਹਨ ਜੋ ਆਪਣੇ ਕਿਰਦਾਰਾਂ ਕਰਕੇ ਜਾਣੀਆਂ ਜਾਂਦੀਆਂ ਹਨ। ਦੋਵਾਂ ਨੇ ਪਿਛਲੇ ਸਾਲ ‘ਵੀਰੇ ਦੀ ਵੈਡਿੰਗ’ ਨਾਲ ਕਮਬੈਕ ਕੀਤਾ। ਕਰੀਨਾ ਨੇ ਤੈਮੂਰ ਦੇ ਜਨਮ ਤੋਂ ਬਾਅਦ ਤੇ ਸੋਨਮ ਨੇ ਆਪਣੇ ਵਿਆਹ ਤੋਂ ਬਾਅਦ। ਦੋਵਾਂ ਸਟਾਰਸ ਦੇ ਫੈਨਸ ਨੇ ਫ਼ਿਲਮ ਨੂੰ ਕਾਫੀ ਪਸੰਦ ਕੀਤਾ ਤੇ ਫ਼ਿਲਮ ਕਾਫੀ ਵੱਡੀ ਹਿੱਟ ਵੀ ਰਹੀ।
ਹੁਣ ਇਸ ਫ਼ਿਲਮ ਦਾ ਸੀਕੂਅਲ ਬਣਨ ਦੀ ਤਿਆਰੀ ਹੋ ਰਹੀ ਹੈ। ਇਸ ਦਾ ਖੁਲਾਸਾ ਹਾਲ ਹੀ ‘ਚ ਰਿਲੀਜ਼ ਸੋਨਮ ਦੀ ਫ਼ਿਲਮ ਦੇ ਪ੍ਰਮੋਸ਼ਨ ਸਮੇਂ ਹੋਇਆ। ਜਦੋਂ ਸੋਨਮ ‘ਏਕ ਲੜਕੀ ਕੋ ਦੇਖਾ ਤੋ ਐਸਾ ਲਗਾ’ ਦੀ ਪ੍ਰਮੋਸ਼ਨ ਲਈ ਕਰੀਨਾ ਦੇ ਰੇਡੀਓ ਸ਼ੋਅ ‘ਵ੍ਹੱਟ ਵੂਮਨ ਵਾਂਟ’ ‘ਚ ਪਹੁੰਚੀ ਸੀ।
ਜੀ ਹਾਂ, ਇਸ ਸ਼ੋਅ ਦੇ ਆਖਰ ‘ਚ ਸੋਨਮ ਨੇ ਕਰੀਨਾ ਨੂੰ ਕਿਹਾ ਕਿ ਜਲਦੀ ਹੀ ਅਸੀਂ ‘ਵੀਰੇ ਦੀ ਵੈਡਿੰਗ-2’ ਦੇ ਸੈੱਟ ‘ਤੇ ਮਿਲਾਂਗੇ। ਇਸ ਫ਼ਿਲਮ ‘ਚ ਦੋਵਾਂ ਸਟਾਰਸ ਨਾਲ ਸਿਖਾ ਤਲਸਾਨੀਆ ਤੇ ਸਵਰਾ ਭਾਸਕਰ ਸੀ ਜਿਸ ਦਾ ਕੰਸੈਪਟ ਕਾਫੀ ਬੋਲਡ ਸੀ।