ਮੁੰਬਈ: ਮੁੰਬਈ ਦੇ ਸਿੱਧੀਵਿਨਾਇਕ ਮੰਦਰ ‘ਚ ਆਪਣੀ ਧੀ ਦੇ ਵਿਆਹ ਦਾ ਕਾਰਡ ਦੇਣ ਤੋਂ ਬਾਅਦ ਭਾਰਤ ਦੇ ਸਭ ਤੋਂ ਵੱਡੇ ਕਾਰੋਬਾਰੀ ਮੁਕੇਸ਼ ਅੰਬਾਨੀ ਨੇ ਧੀ ਈਸ਼ਾ ਅੰਬਾਨੀ ਦੇ ਵਿਆਹ ਦੀ ਤਾਰੀਖ ਦਾ ਐਲਾਨ ਕਰ ਦਿੱਤਾ ਹੈ। ਈਸ਼ਾ ਅੰਬਾਨੀ ਤੇ ਆਨੰਦ ਪੀਰਾਮਲ ਦਾ ਵਿਆਹ 12 ਦਸੰਬਰ ਨੂੰ ਹੋ ਰਿਹਾ ਹੈ। ਇਸ ਲਈ ਦੇਸ਼ ਦੇ ਵੱਡੇ-ਵੱਡੇ ਲੋਕਾਂ ਨੂੰ ਸੱਦਾ ਮਿਲਣਾ ਸ਼ੁਰੂ ਹੋ ਗਿਆ ਹੈ।

ਖ਼ਬਰਾਂ ਨੇ ਕਿ ਵਿਆਹ ਤੋਂ ਹਫਤਾ ਪਹਿਲਾਂ ਅੰਬਾਨੀ ਪਰਿਵਾਰ ਤੇ ਪੀਰਾਮਲ ਪਰਿਵਾਰ ਹੀ ਉਦੇਪੁਰ ਚਲੇ ਜਾਣਗੇ। ਜਿੱਥੇ ਉਹ ਭਾਰਤੀ ਸੰਸਕ੍ਰਿਤੀ ਤੇ ਰੀਤਾਂ ਦਾ ਆਨੰਦ ਮਾਣਨਗੇ। ਇਸ ਦੇ ਨਾਲ ਹੀ ਈਸ਼ਾ ਤੇ ਆਨੰਦ ਦਾ ਵਿਆਹ ਵੀ ਹਿੰਦੂ ਰੀਤਾਂ ਮੁਤਾਬਕ ਹੋਣਾ ਹੈ।

ਦੋਵਾਂ ਦੀ ਮੰਗਣੀ 21 ਸਤੰਬਰ ਨੂੰ ਇਟਲੀ ਦੀ ਲੇਕ ਕੋਮੋ ‘ਚ ਹੋਈ ਸੀ। ਜਿੱਥੇ ਮੰਗਣੀ ਦਾ ਪ੍ਰੋਗ੍ਰਾਮ 3 ਦਿਨ ਤਕ ਚੱਲਿਆ ਸੀ। ਖ਼ਬਰਾਂ ਨੇ ਕਿ ਈਸ਼ਾ ਦੇ ਵਿਆਹ ਤੋਂ ਬਾਅਦ ਹੀ ਮੁਕੇਸ਼ ਦੇ ਬੇਟੇ ਆਕਾਸ਼ ਦਾ ਵਿਆਹ ਵੀ ਕੁਝ ਸਮੇਂ ਬਾਅਦ ਅਗਲੇ ਸਾਲ ਮੰਗੇਤਰ ਸ਼ਲੋਕਾ ਮਹਿਤਾ ਨਾਲ ਹੋਣਾ ਹੈ। ਸ਼ਲੋਕਾ ਹੀਰਾ ਵਪਾਰੀ ਦੀ ਧੀ ਹੈ।