ਆਮਿਰ-ਅਮਿਤਾਭ ਦੇ ਨਾਲ ਹੀ ਇਹ ਵੀ ‘ਠਗਸ ਆਫ ਹਿੰਦੁਸਤਾਨ’ ਦੇ ਹੀਰੋ
ਏਬੀਪੀ ਸਾਂਝਾ | 09 Oct 2018 01:18 PM (IST)
ਮੁੰਬਈ: ਆਮਿਰ-ਅਮਿਤਾਭ ਦੀ ‘ਠਗਸ ਆਫ ਹਿੰਦੁਸਤਾਨ’ ਦੀਵਾਲੀ ‘ਤੇ 8 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਨੂੰ ਲੈ ਕੇ ਸਾਹਮਣੇ ਆ ਰਹੀ ਜਾਣਕਾਰੀ ਕਾਫੀ ਦਿਲਚਸਪ ਹੈ। ਫ਼ਿਲਮ ਦੇ ਪੋਸਟਰ ਤੇ ਟ੍ਰੇਲਰ ਤੋਂ ਬਾਅਦ ਹੁਣ ਯਸ਼ਰਾਜ ਨੇ ਇਸ ਦੀ ਮੇਕਿੰਗ ਵੀਡੀਓ ਰਿਲੀਜ਼ ਕੀਤਾ ਹੈ, ਜੋ ਫ਼ਿਲਮ ‘ਚ ਇਸਤੇਮਾਲ ਦੋ ਜਹਾਜ਼ਾਂ ਦੀ ਮੇਕਿੰਗ ਵੀਡੀਓ ਹੈ। ਵੀਡੀਓ ‘ਚ ਸਾਫ ਨਜ਼ਰ ਆ ਰਿਹਾ ਹੈ ਕਿ ਟੀਮ ਲਈ ਇਨ੍ਹਾਂ ਜਹਾਜ਼ਾਂ ਨੂੰ ਤਿਆਰ ਕਰਨਾ ਸੌਖਾ ਨਹੀਂ ਸੀ। ਵਿਜੈ ਕ੍ਰਿਸ਼ਨ ਆਣਾਰੀਆ 2014 ਤੋਂ ਇਸ ਪ੍ਰੋਜੈਕਟ ‘ਤੇ ਕੰਮ ਕਰ ਰਹੇ ਹਨ। ਮਾਲਟਾ ਕੋਲ ਇੱਕ ਪਿੰਡ ‘ਚ ‘ਠਗਸ ਆਫ ਹਿੰਦੁਸਤਾਨ’ ਦੇ ਦੋਵੇਂ ਜਹਾਜ਼ ਤਿਆਰ ਕੀਤੇ ਗਏ ਹਨ, ਜਿਨ੍ਹਾਂ ਨੂੰ ਬਣਾਉਣ ‘ਚ ਇੱਕ ਸਾਲ ਦਾ ਸਮਾਂ ਲੱਗਿਆ। ਜਹਾਜ਼ਾਂ ਨੂੰ ਪੁਰਾਣੀ ਲੁੱਕ ਦੇਣ ਲਈ ਪਹਿਲਾਂ ਇਨ੍ਹਾਂ ਨੂੰ ਜਲਾਇਆ ਜਾਂਦਾ ਸੀ। ਜੀਸ਼ਾਨ ਅੱਯੂਬ ਵੀ ਮੇਕਿੰਗ ਵੀਡੀਓ ‘ਚ ਨਜ਼ਰ ਆ ਰਹੇ ਹਨ ਜੋ ਇਸ ਫ਼ਿਲਮ ਦੇ ਪ੍ਰੋਡਕਸ਼ਨ ਲੇਵਲ ਨੂੰ ਦੇਖ ਕੇ ਹੈਰਾਨ ਸੀ। ਇਨ੍ਹਾਂ ਜਹਾਜ਼ਾਂ ਦਾ ਵਜ਼ਨ ਦੋ ਲੱਖ ਟਨ ਹੈ ਜਿਨ੍ਹਾਂ ਨੂੰ ਥੌਮਸ ਐਂਡਰੂ ਦੀ ਦੇਖਰੇਖ ‘ਚ ਤਿਆਰ ਕੀਤਾ ਗਿਆ। ਫ਼ਿਲਮ ਦੇ ਸਟਾਰ ਆਮਿਰ ਤੇ ਅਮਿਤਾਭ ਵੀ ਇਨ੍ਹਾਂ ਨੂੰ ਦੇਖ ਕੇ ਹੈਰਾਨ ਹੋ ਗਏ ਸੀ।