ਗਾਇਕ ਜਸਬੀਰ ਜੱਸੀ ਨੇ ਗੋਦੀ ਮੀਡੀਆ ਨੂੰ ਲਾਹਨਤਾਂ ਪਾਉਂਦੇ ਹੋਏ ਚਿਤਾਵਨੀ ਦਿੱਤੀ ਹੈ। ਜਸਬੀਰ ਜੱਸੀ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਲਿਖਿਆ 'ਇਹ ਮੀਡੀਆ ਵਾਲੇ ਸ਼ਾਂਤੀ ਨਾਲ 6 ਮਹੀਨੇ ਤੋਂ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਖਾਲ਼ਿਸਤਾਨੀ ਦੱਸਣ 'ਚ ਕਿਉਂ ਲੱਗੇ ਹਨ?


ਜਸਬੀਰ ਜੱਸੀ ਨੇ ਟਵਿੱਟਰ ਤੇ ਲਿਖਿਆ 'ਕਿਉਂ ਵਾਰ-ਵਾਰ ਇਨ੍ਹਾਂ ਨੂੰ ਖਾਲ਼ਿਸਤਾਨੀ ਆਖਿਆ ਜਾ ਰਿਹਾ ਹੈ? ਮਕਸਦ ਕੀ ਹੈ? ਫਿਰ ਤੋਂ ਪੰਜਾਬ ਨੂੰ ਅੱਗ 'ਚ ਧੱਕਣਾ? ਜੇਕਰ ਇਸ ਵਾਰ ਪੰਜਾਬ ਅੱਗ 'ਚ ਗਿਆ ਤਾਂ ਸਭ ਤੋਂ ਵੱਡਾ ਕਸੂਰਵਾਰ ਹੋਵੇਗਾ ਦੇਸ਼ ਦਾ ਮੀਡੀਆ!'

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ