ਮੁੰਬਈ: ਕੰਗਨਾ ਰਣੌਤ ਜਲਦੀ ਹੀ ਇਸ ਸਾਲ ਰਿਲੀਜ਼ ਹੋਣ ਵਾਲੀ ਫਿਲਮ 'ਥਲਾਈਵਾ' ਵਿੱਚ ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਜੇ ਜੈਲਲਿਤਾ ਦੀ ਭੂਮਿਕਾ 'ਚ ਨਜ਼ਰ ਆਵੇਗੀ। ਇਸ ਦੇ ਨਾਲ ਹੀ ਹੁਣ ਖ਼ਬਰ ਆਈ ਹੈ ਕਿ ਉਹ ਜਲਦੀ ਹੀ ਇੱਕ ਹੋਰ ਵੱਡੀ ਰਾਜਨੇਤਾ ਦੀ ਭੂਮਿਕਾ ਵੀ ਨਿਭਾਏਗੀ। ਏਬੀਪੀ ਨਿਊਜ਼ ਨੂੰ ਮਿਲੀ ਜਾਣਕਾਰੀ ਮੁਤਾਬਕ, ਉਹ ਰਾਜਨੀਤਕ ਚਰਿੱਤਰ ਹੋਰ ਕੋਈ ਨਹੀਂ ਸਗੋਂ ਦੇਸ਼ ਦੀ ਪਹਿਲੀ ਤੇ ਇਕਲੌਤੀ ਮਹਿਲਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਹੋਵੇਗੀ।
ਜ਼ਿਕਰਯੋਗ ਹੈ ਕਿ ਇਹ ਫਿਲਮ 'ਥਲਾਈਵ' ਵਰਗੀ ਬਾਇਓਪਿਕ ਨਹੀਂ ਬਣੇਗੀ ਤੇ ਕੰਗਨਾ ਰਣੌਤ ਤੋਂ ਇਲਾਵਾ ਹੋਰ ਵੀ ਕਈ ਪ੍ਰਮੁੱਖ ਸਿਤਾਰੇ ਇਸ ਫਿਲਮ 'ਚ ਕੰਮ ਕਰਦੇ ਨਜ਼ਰ ਆਉਣਗੇ। ਕੰਗਣਾ ਨੇ ਹਾਲ ਹੀ ਵਿੱਚ ਜੈਲਲਿਤਾ ਦੇ ਜੀਵਨ 'ਤੇ ਅਧਾਰਤ ਫਿਲਮ 'ਥਲਾਈਵਾ 'ਦੀ ਸ਼ੂਟਿੰਗ ਪੂਰੀ ਕੀਤੀ ਹੈ। ਇਸ ਤੋਂ ਇਲਾਵਾ ਉਸ ਨੇ ਆਪਣੀ ਐਕਸ਼ਨ ਫਿਲਮਾਂ 'ਧੱਕੜ' ਤੇ 'ਤੇਜਸ' ਦੀ ਸ਼ੂਟਿੰਗ ਵੀ ਸ਼ੁਰੂ ਕਰ ਦਿੱਤੀ ਹੈ।
ਹਾਲ ਹੀ ਵਿੱਚ ਕੰਗਨਾ ਨੇ 'ਕਸ਼ਮੀਰ ਦੀ ਵਾਰੀਅਰ ਕਵੀਨ' ਵਜੋਂ ਜਾਣਿਆ ਜਾਂਦੀ ਮਨੀਕਰਣਿਕਾ ਰਿਟਰਨਜ਼: ਦ ਲੈਜੇਂਡਸ ਆਫ਼ ਦਿੱਦਾ ਤੇ 'ਅਪਰਾਜਿਤਾ ਅਯੁੱਧਿਆ' ਨਾਂ ਦੀਆਂ ਫਿਲਮਾਂ ਦਾ ਵੀ ਐਲਾਨ ਵੀ ਕੀਤਾ।
ਹਾਲਾਂਕਿ, ਆਪਣੀ ਆਉਣ ਵਾਲੀ ਫਿਲਮ ਵਿੱਚ ਇੰਦਰਾ ਗਾਂਧੀ ਦੀ ਭੂਮਿਕਾ ਨਿਭਾਉਣ ਬਾਰੇ ਕੰਗਨਾ ਨੇ ਕਿਹਾ, "ਹਾਂ, ਅਸੀਂ ਇਸ ਪ੍ਰੋਜੈਕਟ 'ਤੇ ਕੰਮ ਕਰ ਰਹੇ ਹਾਂ ਤੇ ਇਸ ਫਿਲਮ ਦੀ ਸਕ੍ਰਿਪਟ ਜਲਦੀ ਹੀ ਪੂਰੀ ਹੋ ਜਾਵੇਗੀ। ਇਹ ਇੰਦਰਾ ਗਾਂਧੀ ਦੀ ਬਾਇਓਪਿਕ ਨਹੀਂ ਹੋਵੇਗੀ, ਪਰ ਇਹ ਇੱਕ ਸ਼ਾਨਦਾਰ ਪੀਰੀਅਡ ਫਿਲਮ ਹੋਵੇਗੀ, ਜੋ ਅਜੋਕੀ ਪੀੜ੍ਹੀ ਨੂੰ ਦੇਸ਼ ਦੀ ਮੌਜੂਦਾ ਸਮਾਜਿਕ-ਰਾਜਨੀਤਕ ਸਥਿਤੀ ਨੂੰ ਚੰਗੀ ਤਰ੍ਹਾਂ ਸਮਝਣ ਵਿੱਚ ਮਦਦ ਕਰੇਗੀ।"
ਕੰਗਨਾ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਅੱਗੇ ਕਿਹਾ ਗਿਆ ਹੈ, "ਇਸ ਫਿਲਮ ਵਿੱਚ ਹੋਰ ਬਹੁਤ ਸਾਰੇ ਉੱਘੇ ਅਦਾਕਾਰ ਕੰਮ ਕਰਨਗੇ ਤੇ ਇੰਦਰਾ ਗਾਂਧੀ ਹੋਣ ਦੇ ਨਾਤੇ ਮੈਂ ਭਾਰਤ ਦੇ ਰਾਜਨੀਤਕ ਇਤਿਹਾਸ ਵਿੱਚ ਸਭ ਤੋਂ ਮਸ਼ਹੂਰ ਕਿਰਦਾਰ ਨਿਭਾਉਣ ਲਈ ਬਹੁਤ ਉਤਸ਼ਾਹਿਤ ਹਾਂ।"
ਖਾਸ ਗੱਲ ਇਹ ਹੈ ਕਿ ਇਸ ਫਿਲਮ ਵਿੱਚ ਕੰਮ ਕਰਨ ਤੋਂ ਇਲਾਵਾ ਕੰਗਨਾ ਰਣੌਤ ਇਸ ਫਿਲਮ ਦਾ ਨਿਰਮਾਣ ਵੀ ਕਰੇਗੀ। ਇਸ ਫਿਲਮ ਦੀ ਕਹਾਣੀ ਤੇ ਸਕ੍ਰੀਨਪਲੇਅ ਨਿਰਦੇਸ਼ਕ ਸਾਈ ਕਬੀਰ ਨੇ ਲਿਖ ਰਹੇ ਹਨ, ਜੋ ਇਸ ਫਿਲਮ ਨੂੰ ਡਾਇਰੈਕਟ ਵੀ ਕਰਨਗੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904