ਚੰਡੀਗੜ੍ਹ: 26 ਜਨਵਰੀ ਨੂੰ ਲਾਲ ਕਿਲ੍ਹਾ (Red Fort) ‘ਤੇ ਧਾਰਮਿਕ ਝੰਡਾ ਲਹਿਰਾਉਣ ਤੇ ਭੀੜ ਨੂੰ ਉਕਸਾਉਣ ਲਈ ਪੰਜਾਬੀ ਐਕਟਰ ਦੀਪ ਸਿੱਧੂ (Deep Sidhu) ਦੀ ਖੂਬ ਨਿੰਦਾ ਹੋ ਰਹੀ ਹੈ। ਇਸ ਤੋਂ ਬਾਅਦ ਦੀਪ ਸਿੱਧੂ ਗਾਇਬ ਹੈ ਤੇ ਉਹ ਹਰ ਰੋਜ਼ ਵੀਡੀਓ ਸ਼ੇਅਰ ਕਰਕੇ ਖੁਦ ਨੂੰ ਬੇਕਸੂਰ ਤੇ ਸਹੀ ਸਾਬਤ ਕਰਨ ਦੀ ਦਲੀਲਾਂ ਦੇ ਰਿਹਾ ਹੈ। ਬੀਤੀ ਰਾਤ ਵੀ ਉਸ ਵਲੋਂ ਇੱਕ ਵੀਡੀਓ ਸ਼ੇਅਰ ਕੀਤੀ ਗਈ। ਜਿਸ ‘ਚ ਉਸ ਨੇ ਸਾਫ ਕਿਹਾ ਹੈ ਕਿ ਉਹ ਜਾਂਚ ‘ਚ ਸ਼ਾਮਲ ਜ਼ਰੂਰ ਹੋਵੇਗਾ, ਉਸ ਨੇ ਕੁਝ ਗਲਤ ਨਹੀਂ ਕੀਤਾ ਤਾਂ ਉਸ ਨੂੰ ਭੱਜਣ ਦੀ ਵੀ ਲੋੜ ਨਹੀਂ।


ਵੀਡੀਓ ਸ਼ੇਅਰ ਕਰ ਦੀਪ ਸਿੱਧੂ ਨੇ ਕਿਹਾ ਕਿ ਦਿੱਲੀ ਪੁਲਿਸ ਨੂੰ ਖਜਲ-ਖੁਆਰ ਹੋਣ ਦੀ ਲੋੜ ਨਹੀਂ। ਮੈਂ ਦੋ ਦਿਨ ਤੱਕ ਖੁਦ ਜਾਂਚ ਲਈ ਪਹੁੰਚ ਜਾਵਾਂਗਾ। ਉਸ ਨੇ 26 ਜਨਵਰੀ ਦੀ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਟ੍ਰੈਕਟਰ ਪਰੇਡ ਦੌਰਾਨ ਲੋਕ ਉਸ ਰਾਹ ‘ਤੇ ਜਾਣ ਲਈ ਤਿਆਰ ਨਹੀਂ ਸੀ ਜਿਸ ‘ਤੇ ਕਿਸਾਨ ਨੇਤਾ ਤੇ ਦਿੱਲੀ ਪੁਲਿਸ ਜਾਣ ਲਈ ਸਹਿਮਤ ਹੋਈ ਸੀ।



ਸਿੱਧੂ ਨੇ ਦਾਅਵਾ ਕੀਤਾ ਕਿ ਲੋਕ ਖੁਦ ਹੀ ਲਾਲ ਕਿਲ੍ਹੇ ਵੱਲ ਗਏ ਤੇ ਕਈ ਲੋਕਾਂ ਨੇ ਕਿਸਾਨਾਂ ਵੱਲੋਂ ਤੈਅ ਰਸਤਾ ਨਹੀਂ ਚੁਣਿਆ। ਇਸ ਤੋਂ ਪਹਿਲਾਂ ਸਿੱਧੂ ਨੇ ਵੀਡੀਓ ਸ਼ੇਅਰ ਕਰ ਆਪਣੇ ‘ਤੇ ਲੱਗੇ ਇਲਜ਼ਾਮਾਂ ‘ਤੇ ਸਪਸ਼ਟੀਕਰਨ ਦਿੱਤਾ ਸੀ। ਉਸ ਨੇ ਕਿਹਾ ਸੀ ਕਿ ਖੁਦ ਸੋਚ ਕੇ ਵੇਖੋ ਕੀ ਕੋਈ ਆਰਐਸਐਸ ਜਾਂ ਭਾਜਪਾ ਦਾ ਬੰਦਾ ਲਾਲ ਕਿਲ੍ਹੇ ‘ਤੇ ਨਿਸ਼ਾਨ ਸਾਹਿਬ ਲਾਵੇਗਾ?

ਦੱਸ ਦਈਏ ਕਿ ਬੁੱਧਵਾਰ ਨੂੰ ਕਿਸਾਨੀ ਨੇਤਾਵਾਂ ਨੇ ਸਿੱਧੂ ਨੂੰ 'ਗੱਦਾਰ' ਕਰਾਰ ਦਿੰਦਿਆਂ ਸੂਬਿਆਂ ਵਿੱਚ ਉਸ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ ਸੀ। ਕਿਸਾਨ ਆਗੂ ਉਸ ਨੂੰ ਸਰਕਾਰ ਦਾ “ਏਜੰਟ” ਕਹਿ ਰਹੇ ਹਨ।

ਇਹ ਵੀ ਪੜ੍ਹੋRakesh Tikait: ਜਾਣੋ ਕੌਣ ਹੈ ਰਾਕੇਸ਼ ਟਿਕੈਤ, ਜਿਸ ਨੇ ਰਾਤੋ-ਰਾਤ ਕਿਸਾਨ ਅੰਦੋਲਨ ਦੀ ਬਦਲ ਦਿੱਤੀ ਤਸਵੀਰ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904