ਚੰਡੀਗੜ੍ਹ: 26 ਜਨਵਰੀ ਨੂੰ ਕੌਮੀ ਰਾਜਧਾਨੀ ਦਿੱਲੀ ਵਿੱਚ ਕਿਸਾਨੀ ਟਰੈਕਟਰ ਪਰੇਡ ਤੋਂ ਬਾਅਦ ਪੁਲਿਸ ਵਲੋਂ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਕਾਰਵਾਈ ਬਾਰੇ ਦਿੱਲੀ ਪੁਲਿਸ ਨੂੰ ਚੇਤਾਵਨੀ ਦਿੱਤੀ ਹੈ। ਅਮਰਿੰਦਰ ਸਿੰਘ ਨੇ ਕਿਹਾ ਕਿ 26 ਜਨਵਰੀ ਦੀ ਹਿੰਸਾ ਦੇ ਪਰਦੇ ਹੇਠ ਪੁਲਿਸ ਨੂੰ ਸਹੀ ਕਿਸਾਨ ਨੇਤਾਵਾਂ ਨੂੰ ਨਿਸ਼ਾਨਾ ਨਹੀਂ ਬਣਾਉਣਾ ਚਾਹੀਦਾ ਤਾਂ ਜੋ ਅੰਦੋਲਨ ਨੂੰ ਕਮਜ਼ੋਰ ਕੀਤਾ ਜਾ ਸਕੇ।

ਕੈਪਟਨ ਨੇ ਕਿਹਾ ਕਿ ਕਿਸਾਨ ਲੀਡਰਾਂ ਖਿਲਾਫ ਜਾਰੀ ਲੁੱਕ ਆਊਟ ਨੋਟਿਸ ਵਾਪਸ ਲਿਆ ਜਾਵੇ। ਉਹ ਵਿਜੇ ਮਾਲਿਆ ਅਤੇ ਨੀਰਵ ਮੋਦੀ ਵਰਗੇ ਵੱਡੇ ਉਦਯੋਗਪਤੀ ਨਹੀਂ ਹਨ, ਬਲਕਿ ਛੋਟੇ ਕਿਸਾਨ ਹਨ। ਉਹ ਭੱਜ ਕਿੱਥੇ ਜਾਣਗੇ।



ਗਾਜ਼ੀਪੁਰ ਬਾਰਡਰ 'ਤੇ ਪੁਲਿਸ ਦੀ ਮੂਵਮੈਂਟ ਤੇਜ਼, ਅੰਦੋਲਨ ਜਾਰੀ ਰੱਖਣ 'ਤੇ ਡਟੇ ਕਿਸਾਨ

ਇੱਕ ਹੋਰ ਟਵੀਟ ਵਿੱਚ, ਪੰਜਾਬ ਦੇ ਮੁੱਖ ਮੰਤਰੀ ਨੇ ਵੀਰਵਾਰ ਨੂੰ ਕਿਹਾ- ਲਾਲ ਕਿਲ੍ਹੇ ਵਿੱਚ ਹਿੰਸਾ ਨੂੰ ਲੈ ਕੇ ਆਮ ਆਦਮੀ ਪਾਰਟੀ ਦਾ ਬੀਜੇਪੀ ਨਾਲ ਮਿਲੀਭੁਗਤ ਬਾਰੇ ਖੁਲਾਸਾ ਹੋ ਚੁੱਕਿਆ ਹੈ। ਉਹ ਕਾਂਗਰਸ ‘ਤੇ ਦੋਸ਼ ਲਗਾ ਰਹੇ ਹਨ। ਪ੍ਰਕਾਸ਼ ਜਾਵੜੇਕਰ, ਕੁਝ ਕਹਿਣ ਤੋਂ ਪਹਿਲਾਂ, ਤੁਹਾਨੂੰ ਆਪਣੇ ਲੋਕਾਂ ਨੂੰ ਹਮਲਾ ਕਰਦੇ ਹੋਏ ਵੀਡੀਓ ਨੂੰ ਵੇਖਣਾ ਚਾਹੀਦਾ ਹੈ।"

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ