Kapil Sharma ਦੇ ਘਰ ਆਉਣ ਵਾਲਾ ਹੈ ਮਹਿਮਾਨ, ਦੂਸਰੀ ਵਾਰ ਮਾਂ ਬਣਨ ਵਾਲੀ ਹੈ ਪਤਨੀ ਗਿੰਨੀ
ਏਬੀਪੀ ਸਾਂਝਾ | 28 Jan 2021 07:10 PM (IST)
ਕਾਮੇਡੀਅਨ ਕਪਿਲ ਸ਼ਰਮਾ ਦੂਜੀ ਵਾਰ ਪਿਤਾ ਬਣਨ ਜਾ ਰਹੇ ਹਨ। ਉਨ੍ਹਾਂ ਸੋਸ਼ਲ ਮੀਡੀਆ 'ਤੇ ਸਪੱਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਪਤਨੀ ਗਿੰਨੀ ਚਤਰਥ ਦੂਜੀ ਵਾਰ ਪ੍ਰੇਗਨੈਂਟ ਹੈ। ਦਰਅਸਲ, ਟਵਿੱਟਰ 'ਤੇ #askkapil ਸੈਸ਼ਨ ਦੌਰਾਨ, ਇਕ ਫ਼ੈਨ ਨੇ ਕਪਿਲ ਨੂੰ ਇਹ ਸਵਾਲ ਪੁੱਛਿਆ,'ਦਿ ਕਪਿਲ ਸ਼ਰਮਾ ਸ਼ੋਅ ਆਫ ਏਅਰ ਕਿਉਂ ਹੋ ਰਿਹਾ ਹੈ?
ਕਾਮੇਡੀਅਨ ਕਪਿਲ ਸ਼ਰਮਾ ਦੂਜੀ ਵਾਰ ਪਿਤਾ ਬਣਨ ਜਾ ਰਹੇ ਹਨ। ਉਨ੍ਹਾਂ ਸੋਸ਼ਲ ਮੀਡੀਆ 'ਤੇ ਸਪੱਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਪਤਨੀ ਗਿੰਨੀ ਚਤਰਥ ਦੂਜੀ ਵਾਰ ਪ੍ਰੇਗਨੈਂਟ ਹੈ। ਦਰਅਸਲ, ਟਵਿੱਟਰ 'ਤੇ #askkapil ਸੈਸ਼ਨ ਦੌਰਾਨ, ਇਕ ਫ਼ੈਨ ਨੇ ਕਪਿਲ ਨੂੰ ਇਹ ਸਵਾਲ ਪੁੱਛਿਆ,'ਦਿ ਕਪਿਲ ਸ਼ਰਮਾ ਸ਼ੋਅ ਆਫ ਏਅਰ ਕਿਉਂ ਹੋ ਰਿਹਾ ਹੈ? ਇਸ ਪ੍ਰਸ਼ਨ ਦੇ ਜਵਾਬ ਵਿੱਚ, ਕਾਮੇਡੀਅਨ ਨੇ ਲਿਖਿਆ, ਤਾਂ ਜੋ ਮੈਂ ਘਰ ਰਹਿ ਸਕਾਂ ਅਤੇ ਆਪਣੀ ਪਤਨੀ ਨਾਲ ਮੇਰੇ ਦੂਜੇ ਬੱਚੇ ਦਾ ਸਵਾਗਤ ਕਰ ਸਕਾਂ। ਜਿਵੇਂ ਹੀ ਕਪਿਲ ਦਾ ਇਹ ਜਵਾਬ ਆਇਆ, ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲਗ ਗਿਆ। ਪਿਛਲੇ ਕੁਝ ਮਹੀਨਿਆਂ ਤੋਂ ਕਿਆਸ ਲਗਾਏ ਜਾ ਰਹੇ ਸੀ ਕਿ ਕਪਿਲ ਦੂਜੀ ਵਾਰ ਪਿਤਾ ਬਣਨ ਜਾ ਰਹੇ ਹਨ ਪਰ ਇਸ ਦੀ ਕੋਈ ਪੁਸ਼ਟੀ ਨਹੀਂ ਹੋ ਸਕੀ ਪਰ ਹੁਣ ਕਪਿਲ ਨੇ ਖ਼ੁਦ ਇਸ ਖੁਸ਼ਖਬਰੀ ਨੂੰ ਸੁਣ ਕੇ ਫੈਨਸ ਨੂੰ ਖੁਸ਼ ਹੋਣ ਦਾ ਮੌਕਾ ਦਿੱਤਾ ਹੈ। ਸਿੰਘੂ ਬਾਰਡਰ 'ਤੇ ਪੁਲਿਸ ਕਰ ਰਹੀ ਬੈਰੀਕੇਡਿੰਗ, ਇੰਟਰਨੈੱਟ ਦੇ ਨਾਲ ਕਾਲ ਸਰਵਿਸ ਵੀ ਬੰਦ, ਨਿਹੰਗ ਸਿੰਘਾਂ ਵੱਲੋਂ ਵਿਰੋਧ ਕਪਿਲ ਇਸ ਤੋਂ ਪਹਿਲਾਂ ਇਕ ਬੇਟੀ ਅਨਾਈਰਾ ਦੇ ਪਿਤਾ ਹਨ। ਅਨਾਈਰਾ ਦਾ ਜਨਮ ਕਪਿਲ-ਗਿੰਨੀ ਦੇ ਵਿਆਹ ਦੀ ਵਰ੍ਹੇਗੰਢ ਤੋਂ ਦੋ ਦਿਨ ਪਹਿਲਾਂ, ਦਸੰਬਰ 2019 ਵਿੱਚ ਹੋਇਆ ਸੀ। ਕਪਿਲ ਅਤੇ ਗਿੰਨੀ ਨੇ 12 ਦਸੰਬਰ 2018 ਨੂੰ ਵਿਆਹ ਕੀਤਾ ਸੀ। ਦੋਵੇਂ ਪਿਛਲੇ ਕਈ ਸਾਲਾਂ ਤੋਂ ਇਕ ਦੂਜੇ ਨੂੰ ਡੇਟ ਕਰ ਰਹੇ ਸੀ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ