Jasbir Jassi At Karan Deol Wedding: ਪੂਰਾ ਦਿਓਲ ਪਰਿਵਾਰ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਿਹਾ ਹੈ। ਦਰਅਸਲ, ਐਤਵਾਰ 18 ਜੂਨ ਨੂੰ ਦਿਓਲ ਪਰਿਵਾਰ ਦੇ ਲਾਡਲੇ ਕਰਨ ਦਿਓਲ ਦਾ ਵਿਆਹ ਹੋਇਆ ਹੈ। ਇਸ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।  


ਇਹ ਵੀ ਪੜ੍ਹੋ: ਸੋਨਮ ਬਾਜਵਾ ਗਿੱਪੀ ਗਰੇਵਾਲ 'ਤੇ ਕਰਨ ਨੂੰ ਫਿਰਦੀ ਮਾਣਹਾਨੀ ਦਾ ਕੇਸ, ਜਾਣੋ ਅਦਾਕਾਰਾ ਨੇ ਕਿਉਂ ਕਹੀ ਇਹ ਗੱਲ


ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਕਰਨ ਦੇ ਦਿਓਲ ਦੇ ਵਿਆਹ 'ਚ ਗਾਇਕ ਜਸਬੀਰ ਜੱਸੀ ਨੇ ਆਪਣੀ ਸਟੇਜ ਪਰਫਾਰਮੈਂਸ ਨਾਲ ਖੂਬ ਧਮਾਲਾਂ ਪਾਈਆਂ ਸੀ। ਇਸ ਦੌਰਾਨ ਪੂਰਾ ਦਿਓਲ ਪਰਿਵਾਰ ਦੇ ਨਾਲ ਨਾਲ ਬਾਲੀਵੁੱਡ ਸੈਲੀਬ੍ਰਿਟੀ ਵੀ ਪੰਜਾਬੀ ਗੀਤਾਂ 'ਤੇ ਖੂਬ ਨੱਚਦੇ ਹੋਏ ਨਜ਼ਰ ਆਏ ਸੀ। 


ਇੱਕ ਵੀਡੀਓ 'ਚ ਜਸਬੀਰ ਜੱਸੀ ਸਟੇਜ 'ਤੇ ਪਰਫਾਰਮ ਕਰ ਰਹੇ ਹਨ। ਇਸ ਦਰਮਿਆਨ ਗਾਇਕ ਨੇ ਬੋਲੀ ਪਾਈ 'ਬਾਰੀ ਵਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦਾ ਘਿਓ, ਭੰਗੜਾ ਤਾਂ ਸਜਦਾ ਜੇ ਨੱਚੇ ਮੁੰਡੇ ਦਾ ਪਿਓ।' ਇਸ ਤੋਂ ਬਾਅਦ ਜਸਬੀਰ ਜੱਸੀ ਸੰਨੀ ਦਿਓਲ ਨੂੰ ਸਟੇਜ 'ਤੇ ਲਿਆਉਂਦੇ ਹਨ ਅਤੇ ਐਕਟਰ ਖੂਬ ਡਾਂਸ ਕਰਦੇ ਹਨ। ਇਹ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਦੇਖੋ ਇਹ ਵਡਿੀਓ:






ਦੂਜੇ ਵੀਡੀਓ 'ਚ ਜੱਸੀ ਆਪਣਾ ਸੁਪਰਹਿੱਟ ਗੀਤ 'ਕੁੜੀ ਸਾਹਮਣੇ ਰਹਿੰਦੀ ਹੈ' ਗਾਉਂਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਰਣਵੀਰ ਸਿੰਘ ਜੱਸੀ ਦੇ ਨਾਲ ਸਟੇਜ 'ਤੇ ਪੂਰੇ ਜੋਸ਼ ਨਾਲ ਡਾਂਸ ਕਰਦੇ ਨਜ਼ਰ ਆ ਰਿਹਾ ਹੈ। ਦੇਖੋ ਵੀਡੀਓ:






ਕਾਬਿਲੇਗ਼ੌਰ ਹੈ ਕਿ ਜਸਬੀਰ ਜੱਸੀ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਰਹੇ ਹਨ। ਉਨ੍ਹਾਂ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ।


ਇਹ ਵੀ ਪੜ੍ਹੋ: ਕਰਨ ਔਜਲਾ ਦੀ ਪਤਨੀ ਪਲਕ ਦੀ ਵਿਗੜੀ ਸਿਹਤ! ਹੱਥ 'ਤੇ ਡਰਿੱਪ ਲੱਗੀ ਤਸਵੀਰ ਹੋ ਰਹੀ ਵਾਇਰਲ