Karan Aujla Wife Palak: ਪੰਜਾਬੀ ਗਾਇਕ ਕਰਨ ਔਜਲਾ ਅਕਸਰ ਹੀ ਸੁਰਖੀਆਂ 'ਚ ਬਣਿਆ ਰਹਿੰਦਾ ਹੈ। ਇੰਨੀਂ ਦਿਨੀਂ ਗਾਇਕ ਐਫ1 ਕਾਰ ਰੇਸ ਦੇ ਮੈਦਾਨ 'ਤੇ ਛਾਇਆ ਹੋਇਆ ਹੈ। ਇੱਥੇ ਉਹ ਐਫ1 ਕਾਰ ਰੇਸਰਾਂ ਨਾਲ ਵੀ ਕਈ ਵਾਰ ਨਜ਼ਰ ਆਇਆ ਹੈ। ਇਸ ਦਰਮਿਆਨ ਕਰਨ ਔਜਲਾ ਦੀ ਪਤਨੀ ਪਲਕ ਔਜਲਾ ਨਾਲ ਤਸਵੀਰ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। 


ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਦਾ CM ਮਾਨ 'ਤੇ ਤਿੱਖਾ ਹਮਲਾ, ਬੋਲੀ- 'ਮਾਨ ਸਾਹਿਬ ਤੁਸੀਂ ਇੱਕ ਮਾਂ ਦਾ ਭਰੋਸਾ ਤੋੜਿਆ'


ਕਰਨ ਔਜਲਾ ਦੀ ਪਤਨੀ ਪਲਕ ਨਾਲ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਤਸਵੀਰ ਦੇਖ ਕੇ ਇੰਜ ਲੱਗ ਰਿਹਾ ਹੈ ਕਿ ਪਲਕ ਬੀਮਾਰ ਹੈ ਅਤੇ ਉਹ ਹਸਪਤਾਲ ਦਾਖਲ ਸੀ। ਫੋਟੋ ਵਿੱਚ ਉਸ ਦੇ ਹੱਥਾਂ 'ਤੇ ਡਰਿੱਪ ਲੱਗੀ ਹੋਈ ਨਜ਼ਰ ਆ ਰਹੀ ਹੈ। ਇਹ ਤਸਵੀਰ ਸੋਸ਼ਲ ਮੀਡੀਆ 'ਤੇ ਖੂਬ ਚਰਚਾ 'ਚ ਹੈ। ਹਰ ਕੋਈ ਇਹ ਜਾਨਣ ਲਈ ਉਤਸੁਕ ਹੈ ਕਿ ਆਖਰ ਪਲਕ ਔਜਲਾ ਨੂੰ ਹੋਇਆ ਕੀ ਸੀ। ਇਸ ਦੇ ਨਾਲ ਨਾਲ ਤੁਹਾਨੂੰ ਇੱਥੇ ਇਹ ਵੀ ਦੱਸ ਦਈਏ ਕਿ ਇਹ ਜਿਹੜੀ ਫੋਟੋ ਸਾਹਮਣੇ ਆਈ ਹੈ, ਉਸ ਨੂੰ ਦੇਖ ਕੇ ਇਹ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿ ਇਹ ਫੋਟੋ ਹਾਲ ਹੀ ਦੀ ਹੈ ਜਾਂ ਫਿਰ ਕੁੱਝ ਦਿਨ ਪੁਰਾਣੀ। ਦੇਖੋ ਇਹ ਤਸਵੀਰ:




ਦੱਸ ਦਈਏ ਕਿ ਇਸ ਤਸਵੀਰ ਨੂੰ ਇੰਸਟੈਂਟ ਪਾਲੀਵੁੱਡ ਨੇ ਆਪਣੇ ਸੋਸ਼ਲ ਮੀਡੀਆ ਪੇਜ 'ਤੇ ਸ਼ੇਅਰ ਕੀਤਾ ਹੈ।









ਕਾਬਿਲੇਗ਼ੌਰ ਹੈ ਕਿ ਕਰਨ ਔਜਲਾ ਨੇ ਇਸੇ ਸਾਲ ਮਾਰਚ ਵਿੱਚ ਪਲਕ ਨਾਲ ਵਿਆਹ ਕਰਾਇਆ ਹੈ। ਦੋਵਾਂ ਦੇ ਵਿਆਹ ਨੂੰ 3 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ। ਵਰਕਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ਕਰਨ ਔਜਲਾ ਦਾ ਗਾਣਾ 'ਪੀਓਵੀ' ਰਿਲੀਜ਼ ਹੋਇਆ ਸੀ। ਇਸ ਗਾਣੇ ਰਾਹੀ ਗਾਇਕ ਨੇ ਆਪਣੇ ਹੇਟਰਜ਼ ਨੂੰ ਕਰਾਰਾ ਜਵਾਬ ਦਿੱਤਾ ਸੀ।


ਇਹ ਵੀ ਪੜ੍ਹੋ: 'ਆਦਿਪੁਰਸ਼' ਦੇ ਲੇਖਕ ਮਨੋਜ ਮੁੰਤਸ਼ਿਰ ਨੂੰ ਮੁੰਬਈ ਪੁਲਿਸ ਨੇ ਦਿੱਤੀ ਸੁਰੱਖਿਆ, ਫਿਲਮ ਦੇ ਡਾਇਲੌਗ ਨੂੰ ਲੈਕੇ ਲੇਖਕ ਦੀ ਹੋ ਰਹੀ ਨਿੰਦਾ